ਐਡਮਿੰਟਨ ਦੇ ਸਟ੍ਰੈਥਕੋਨਾ ਕਾਉਂਟੀ ਵਿੱਚ ਇੱਕ ਵਾਹਨ ਨੂੰ ਭਿਆਨਕ ਅੱਗ ਲੱਗਣ ਦੀਆਂ ਤਸਵੀਰਾਂ ਸਾਹਮਣੇ ਆਈਆਂ। ਜਿਸ ਤੋਂ ਪੁਲਿਸ ਐਂਥਨੀ ਹੈਂਡੇ ਡਰਾਈਵ ‘ਤੇ ਵਾਹਨ ਨੂੰ ਅੱਗ ਲੱਗਣ ਤੋਂ ਬਾਅਦ ਜਾਣਕਾਰੀ ਦੀ ਭਾਲ ਕਰ ਰਹੀ ਹੈ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਬੁੱਧਵਾਰ ਨੂੰ ਸਵੇਰੇ 6:15 ਤੇ ਐਮਰਜੈਂਸੀ ਅਮਲੇ ਨੂੰ ਵਾਈ ਰੋਡ ਨੇੜੇ ਐਂਥਨੀ ਹੈਂਡੇ ਡਰਾਈਵ ਦੱਖਣ ਵੱਲ ਬੁਲਾਇਆ ਗਿਆ। ਸਟ੍ਰੈਥਕੋਨਾ ਕਾਉਂਟੀ ਫਾਇਰ ਸਰਵਿਸਿਜ਼ ਅੱਗ ‘ਤੇ ਜਲਦੀ ਕਾਬੂ ਪਾਉਣ ਦੇ ਯੋਗ ਸੀ, ਪਰ ਉਹਨੀਂ ਦੇਰ ਤੱਕ ਵਾਹਨ ਸੜ ਕੇ ਸੁਆਹ ਹੋ ਗਿਆ। ਹਾਲਾਂਕਿ ਇਸ ਘਟਨਾ ਦੌਰਾਨ ਕੋਈ ਸੱਟਾਂ ਦੀ ਰਿਪੋਰਟ ਨਹੀਂ ਕੀਤੀ ਗਈ। ਅਤੇ ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਗੱਡੀ ਨੂੰ ਅੱਗ ਕਿਵੇਂ ਲੱਗੀ। ਉਨ੍ਹਾਂ ਨੇ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਅਸੀਂ ਉਮੀਦ ਕਰ ਰਹੇ ਹਾਂ ਕਿ ਕਿਸੇ ਕੋਲ ਇੱਕ ਡੈਸ਼ਕੈਮ ਹੋ ਸਕਦਾ ਹੈ ਜੋ 8 ਮਈ ਦੀ ਸਵੇਰ ਨੂੰ ਸਵੇਰੇ 5:50 ਤੋਂ ਸਵੇਰੇ 6:15 ਦੇ ਵਿਚਕਾਰ ਵਾਹਨ ਦੇ ਆਲੇ ਦੁਆਲੇ ਗਤੀਵਿਧੀ ਕੈਦ ਕੀਤੀ ਹੋਵੇ।