ਸਾਊਥ-ਈਸਟ ਐਡਮਿੰਟਨ ਪੁਲਿਸ ਦਾ ਕਹਿਣਾ ਹੈ ਕਿ ਸੋਮਵਾਰ ਰਾਤ ਨੂੰ 2 ਬਹੁਤ ਵੱਡੇ ਕੁੱਤਿਆਂ ਨੇ ਇੱਕ 11 ਸਾਲਾ ਦੇ ਮੁੰਡੇ ਨੂੰ ਜਾਨੋਂ ਮਾਰ ਦਿੱਤਾ। ਜਾਣਕਾਰੀ ਮੁਤਾਬਕ ਪੁਲਿਸ ਨੂੰ 82 ਸਟ੍ਰੀਟ ਅਤੇ 11 ਅਵੇਨਿਊ ਸਾਊਥਵੈਸਟ ਦੇ ਖੇਤਰ ਵਿੱਚ ਇੱਕ ਘਰ ਚ ਕੁੱਤੇ ਦੀ ਹਮਲੇ ਦੀ ਰਿਪੋਰਟ ਕੀਤੀ ਗਈ ਸੀ। ਅਤੇ ਮੰਗਲਵਾਰ ਨੂੰ ਐਡਮਿੰਟਨ ਪੁਲਿਸ ਨੇ ਆਪਣੇ ਇੱਕ ਰਿਲੀਜ਼ ਵਿੱਚ ਜਾਣਕਾਰੀ ਦਿੰਦੇ ਹੋਏ ਲਿੱਖਿਆ ਕਿ, ਜਦੋਂ ਅਧਿਕਾਰੀ ਘਟਨਾ ਵਾਲੀ ਥਾਂ ਤੇ ਪਹੁੰਚੇ ਤਾਂ ਅਧਿਕਾਰੀਆਂ ਨੇ ਇੱਕ 11 ਸਾਲਾ ਦੇ ਮੁੰਡੇ ਨੂੰ ਗੰਭੀਰ ਜ਼ਖਮੀ ਹਾਲਤ ਚ ਪਾਇਆ ਜਿਸ ਤੇ 2 ਵੱਡੇ ਕੁੱਤਿਆਂ ਨੇ ਹਮਲਾ ਕੀਤਾ ਸੀ। ਹਾਲਾਂਕਿ ਪੁਲਿਸ ਨੇ ਮੌਕੇ ਤੇ ਬੱਚੇ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ EMS ਵੀ ਕਾਫੀ ਜਲਦੀ ਘਟਨਾ ਵਾਲੀ ਥਾਂ ਤੇ ਪਹੁੰਚ ਗਿਆ ਸੀ ਪਰ ਮੁੰਡੇ ਨੂੰ ਬਚਾ ਨਹੀਂ ਪਾਏ ਅਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਹਾਦਸੇ ਦੇ ਵਾਪਰਨ ਤੋਂ ਬਾਅਦ ਐਨੀਮਲ ਕੰਟਰੋਲ ਪੀਸ ਅਫਸਰਾਂ ਨੇ ਦੋਵੇਂ ਕੁੱਤਿਆਂ ਨੂੰ ਕਾਬੂ ਕਰ ਲਿਆ ਹੈ। ਇਸ ਮੌਕੇ ਪੁਲਿਸ ਨੇ ਦੱਸਿਆ ਕਿ ਇਹ ਦੋਵੇਂ ਕੁੱਤੇ ਘਰ ਵਿੱਚ ਰਹਿਣ ਵਾਲੇ ਵਿਅਕਤੀ ਦੇ ਸੀ ਜਿਸ ਨੂੰ 11 ਸਾਲਾ ਦਾ ਮੁੰਡਾ ਮਿਲਣ ਆਇਆ ਸੀ। ਪੁਲਿਸ ਵਲੋਂ ਇਸ ਮਾਮਲੇ ਚ ਅਜੇ ਹੋਰ ਜਾਂਚ ਕੀਤੀ ਜਾ ਰਹੀ ਹੈ ਅਤੇ ਬੁੱਧਵਾਰ ਨੂੰ ਮੁੰਡੇ ਦਾ ਪੋਸਟਮਾਰਟਮ ਤੈਅ ਕੀਤਾ ਗਿਆ ਹੈ।