BTV BROADCASTING

E. Coli ਚਿੰਤਾਵਾਂ ਕਾਰਨ Organic carrots ਨੂੰ Canada-wide ਕੀਤਾ ਗਿਆ recall

E. Coli ਚਿੰਤਾਵਾਂ ਕਾਰਨ Organic carrots ਨੂੰ Canada-wide ਕੀਤਾ ਗਿਆ recall

E. Coli ਚਿੰਤਾਵਾਂ ਕਾਰਨ Organic carrots ਨੂੰ Canada-wide ਕੀਤਾ ਗਿਆ recall!ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ (CFIA) ਨੇ ਸੰਭਾਵਿਤ ਈ. ਕੋਲਾਈ contamination ਦੇ ਕਾਰਨ complements, presidents choice, bunny luv, ਅਤੇ Cal-Organic brands ਤੋਂ organic ਗਾਜਰਾਂ ਲਈ ਕੈਨੇਡਾ-ਵਾਈਡ ਰਿਕਾਲ ਜਾਰੀ ਕੀਤਾ ਹੈ। ਦੱਸਦਈਏ ਕਿ ਇਹ ਰੀਕਾਲ 14 ਅਗਸਤ ਤੋਂ 12 ਨਵੰਬਰ ਤੱਕ best before dates ਦੇ ਨਾਲ, ਕੈਨੇਡਾ ਭਰ ਵਿੱਚ multiple grocery stores ਵਿੱਚ ਵੇਚੀਆਂ ਗਈਆਂ baby ਅਤੇ ਪੂਰੀ organic ਗਾਜਰਾਂ ਨੂੰ ਪ੍ਰਭਾਵਿਤ ਕਰਦਾ ਹੈ।ਖਬਰ ਮੁਤਾਬਕ ਕੈਲੀਫੋਰਨੀਆ ਵਿੱਚ ਈ. ਕੋਲਾਈ ਦੇ ਫੈਲਣ ਤੋਂ ਬਾਅਦ ਯੂਐਸ ਦੇ ਸਿਹਤ ਅਧਿਕਾਰੀਆਂ ਦੇ ਇੱਕ ਸਮਾਨ ਨੋਟਿਸ ਤੋਂ ਬਾਅਦ ਇਸ ਰਿਕਾਲ ਨੂੰ ਜਾਰੀ ਕੀਤਾ ਗਿਆ ਹੈ। ਜਿੱਥੇ ਗ੍ਰੀਮਵੇ ਫਾਰਮਜ਼ ਦੁਆਰਾ ਪ੍ਰਭਾਵਿਤ ਗਾਜਰ ਉਗਾਈਆਂ ਗਈਆਂ ਸੀ। ਦੱਸਦਈਏ ਕਿ ਸੰਯੁਕਤ ਰਾਜ ਵਿੱਚ ਇਸ ਕੋਨਟੈਮੀਨੇਸ਼ਨ ਦੇ ਫੈਲਣ ਨਾਲ 39 ਲੋਕਾਂ ਦੇ ਬੀਮਾਰ ਹੋਣ ਦੀ ਰਿਪੋਰਟ ਕੀਤੀ ਗਈ ਹੈ ਅਤੇ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ। ਜਿਸ ਦੇ ਚਲਦੇ ਮਾਹਰ ਸੁਝਾਅ ਦੇ ਰਹੇ ਹਨ ਕਿ ਸੋਕੇ ਦੀਆਂ ਸਥਿਤੀਆਂ ਪਸ਼ੂਆਂ ਦੇ ਚਰਾਗਾਹਾਂ ਦੇ ਨੇੜੇ ਪਾਣੀ ਦੇ ਸਰੋਤਾਂ ਨੂੰ ਪ੍ਰਭਾਵਤ ਕਰਕੇ ਕੋਨਟੈਮੀਨੇਸ਼ਨ ਵਿੱਚ ਯੋਗਦਾਨ ਪਾ ਸਕਦੀਆਂ ਹਨ।ਇਸ ਦੌਰਾਨ consumers ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਪ੍ਰਭਾਵਿਤ ਉਤਪਾਦਾਂ ਦੀ ਜਾਂਚ ਕਰਨ ਅਤੇ ਜੇਕਰ ਉਨ੍ਹਾਂ ਕੋਲ ਇਹ ਪ੍ਰਭਾਵਿਤ ਓਰਗੈਨਿਕ ਗਾਜਰਾਂ ਹਨ ਤਾਂ ਉਨ੍ਹਾਂ ਨੂੰ ਡਿਸਕਾਰਡ ਕਰਨ ਜਾਂ ਰਿਫੰਡ ਲਈ ਵਾਪਸ ਕਰਨ ਲਈ ਕਿਹਾ ਗਿਆ ਹੈ। ਉਥੇ ਹੀ ਸਿਹਤ ਮਾਹਰ ਵੀ ਇਸ ਰਿਕਾਲ ਦੇ ਚਲਦੇ ਸੰਭਾਵੀ ਸਿਹਤ ਖਤਰਿਆਂ ਬਾਰੇ ਚੇਤਾਵਨੀ ਦੇ ਰਹੇ ਹਨ ਅਤੇ ਸਾਵਧਾਨੀ ਦੇ ਪੱਖ ਤੋਂ ਇਸ ਨੂੰ ਖਾਣ ਦੀ ਗਲਤੀ ਤੋਂ ਬਚਣ ਦੀ ਸਿਫਾਰਸ਼ ਕਰ ਰਹੇ ਹਨ, ਕਿਉਂਕਿ ਈ. ਕੋਲਾਈ ਕੋਨਟੈਮੀਨੇਸ਼ਨ, ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦੀ ਹੈ।

Related Articles

Leave a Reply