ਇੱਕ ਨਸ਼ੇ ਵਿੱਚ ਧੁੱਤ ਯਾਤਰੀ ਨੇ ਬੁੱਧਵਾਰ ਨੂੰ ਅਮਰੀਕਨ ਏਅਰਲਾਈਨਜ਼ ਦੇ ਇੱਕ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਨ ਲਈ ਮਜਬੂਰ ਕਰ ਦਿੱਤਾ। ਯਾਤਰੀ ਨੇ ਫਲਾਈਟ ‘ਚ ਯਾਤਰੀਆਂ ਦੇ ਸਾਹਮਣੇ ਆਪਣੇ ਕੱਪੜੇ ਲਾਹ ਦਿੱਤੇ ਅਤੇ ਗਲੀ ‘ਚ ਹੀ ਪਿਸ਼ਾਬ ਕਰ ਦਿੱਤਾ।
ਨੀਲ ਮੈਕਕਾਰਥੀ (25) ਨਾਂ ਦੇ ਇਸ ਵਿਅਕਤੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਸ ‘ਤੇ ਜਨਤਕ ਤੌਰ ‘ਤੇ ਅਸ਼ਲੀਲ ਪ੍ਰਦਰਸ਼ਨ ਕਰਨ ਦਾ ਦੋਸ਼ ਹੈ। ਓਰੇਗਨ ਦੇ ਰਹਿਣ ਵਾਲੇ ਮੈਕਕਾਰਥੀ ਨੇ ਮੰਨਿਆ ਕਿ ਉਸ ਨੇ ਵਿਸਕੀ ਦੀਆਂ ਕਈ ਬੋਤਲਾਂ ਪੀ ਲਈਆਂ ਸਨ।
ਫੌਕਸ ਬਿਜ਼ਨਸ ਦੀ ਰਿਪੋਰਟ ਮੁਤਾਬਕ ਇਹ ਘਟਨਾ ਅਮਰੀਕਨ ਈਗਲ ਫਲਾਈਟ 3921 ‘ਤੇ ਵਾਪਰੀ। ਜਹਾਜ਼ ਸ਼ਿਕਾਗੋ ਤੋਂ ਮਾਨਚੈਸਟਰ ਜਾ ਰਿਹਾ ਸੀ। ਨੀਲ ਮੈਕਕਾਰਥੀ ਦੇ ਪਿਸ਼ਾਬ ਕਰਨ ਕਾਰਨ ਜਹਾਜ਼ ਨੇ ਬਫੇਲੋ, ਨਿਊਯਾਰਕ ਵਿੱਚ ਐਮਰਜੈਂਸੀ ਲੈਂਡਿੰਗ ਕੀਤੀ।