ਇੱਕ ਤਸਕਰੀ ਦੀ ਕਾਰਵਾਈ ਨੇ ਨਾਏਗਰਾ ਨਦੀ ਦੇ ਪਾਰ ਕੈਨੇਡਾ ਤੋਂ ਨਿਊਯਾਰਕ ਵਿੱਚ ਨਦੀ ਦੇ ਨਾਲ ਇੱਕ ਨਵੇਂ ਖਰੀਦੇ 6 ਲੱਖ 30,000 ਯੂ.ਐੱਸ ਡਾਲਰ ਦੇ ਘਰ ਨੂੰ ਡਰਾਪ ਪੁਆਇੰਟ ਵਜੋਂ ਵਰਤ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਡਰੋਨ ਦੀ ਵਰਤੋਂ ਕੀਤੀ, ਜਿਸ ਦਾ ਖੁਲਾਸਾ ਇਸ ਹਫ਼ਤੇ ਅਣਸੀਲ ਕੀਤੀ ਗਈ ਇੱਕ ਅਪਰਾਧਿਕ ਸ਼ਿਕਾਇਤ ਵਿੱਚ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਇਸ ਮਾਮਲੇ ਵਿੱਚ ਸਤੰਬਰ 2022 ਵਿੱਚ ਸ਼ੁਰੂ ਹੋਈ ਇੱਕ ਜਾਂਚ ਤੋਂ ਬਾਅਦ ਇੱਕ ਵਿਅਕਤੀ ਨੂੰ ਦੋਸ਼ੀ ਮੰਨਿਆ ਗਿਆ ਅਤੇ ਦੋ ਹੋਰਾਂ ਨੂੰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਪਤਾ ਉਦੋਂ ਲੱਗਿਆ ਜਦੋਂ ਯੂ.ਐੱਸ. ਬਾਰਡਰ ਪੈਟਰੋਲ ਏਜੰਟਾਂ ਨੇ ਇੱਕ ਡਰੋਨ ਨੂੰ ਯੂ.ਐੱਸ. ਦੀ ਸਰਹੱਦ ਦੇ ਉੱਪਰਲੇ ਇਲਾਕੇ ਤੋਂ ਇੱਕ ਓਨਟਾਰੀਓ ਵਾਈਨਰੀ ਦੇ ਆਸ-ਪਾਸ ਅਤੇ ਪਿੱਛੇ ਤੱਕ ਰਾਤ ਭਰ ਦੀ ਯਾਤਰਾ ਰਾਹੀਂ ਟਰੈਕ ਕੀਤਾ। ਇੱਕ ਅਦਾਲਤੀ ਫਾਇਲਿੰਗ ਦੇ ਅਨੁਸਾਰ, ਯੰਗਸਟਾਊਨ, ਨਿਊਯਾਰਕ ਵਿੱਚ ਘਰ ਦੀ ਵਾਪਸੀ ਦੀ ਯਾਤਰਾ ‘ਤੇ, ਡਰੋਨ ਦੇ ਚੈਸੀ ਤੋਂ ਇੱਕ ਪੈਕੇਜ ਲਟਕਿਆ ਹੋਇਆ ਦੇਖਿਆ ਗਿਆ ਸੀ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਜਗ੍ਹਾ-ਜਗ੍ਹਾ ‘ਤੇ ਮੌਜੂਦ ਸੀ ਜਦੋਂ ਡਰੋਨ ਸ਼ੱਕੀਆਂ ਦੇ ਨੇੜੇ ਉਤਰਨ ਤੋਂ ਪਹਿਲਾਂ ਵਿਹੜੇ ਵਿੱਚ ਹੀ ਘੁੰਮਦਾ ਰਿਹਾ। ਜਾਂਚਕਰਤਾਵਾਂ ਨੇ ਕਿਹਾ ਕਿ ਪੈਕੇਜ ਵਿੱਚ ਲਗਭਗ ਸਾਢੇ 6 ਪਾਊਂਡ (3 ਕਿਲੋਗ੍ਰਾਮ) ਡਰੱਗ MDMA ਸੀ, ਜਿਸਨੂੰ ਆਮ ਤੌਰ ‘ਤੇ ਐਕਸਟਸੀ ਕਿਹਾ ਜਾਂਦਾ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਘਰ ਦੀ ਤਲਾਸ਼ੀ ਲੈਣ ‘ਤੇ ਕਈ ਡਰੋਨ ਅਤੇ ਕੰਟਰੋਲਰ ਮਿਲੇ ਪਰ ਫਰਸ਼ ‘ਤੇ ਗੱਦਿਆਂ ਨੂੰ ਛੱਡ ਕੇ ਲਗਭਗ ਕੋਈ ਫਰਨੀਚਰ ਨਹੀਂ ਮਿਲਿਆ। ਡਰੋਨਾਂ ਤੋਂ ਮਿਲੇ ਅਕੰੜਿਆਂ ਤੋਂ ਪਤਾ ਚੱਲਿਆ ਕਿ ਸਤੰਬਰ 2022 ਦੀ ਉਡਾਣ ਤੋਂ ਪਹਿਲਾਂ ਸਰਹੱਦ ਪਾਰ ਹੋਰ ਪੰਜ ਉਡਾਣਾਂ ਭਰੀਆਂ ਗਈਆਂ ਸਨ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਨਿਊਯਾਰਕ ਸਿਟੀ ਅਤੇ ਕੈਲੀਫੋਰਨੀਆ ਦੇ ਦੋ ਸ਼ੱਕੀ ਵਿਅਕਤੀਆਂ ਨੇ ਡਰੋਨ ਉਡਾਣਾਂ ਲਈ ਬਫੇਲੋ ਦੀ ਛੋਟੀ ਯਾਤਰਾ ਕੀਤੀ ਸੀ। ਨਿਊਯਾਰਕ ਸਿਟੀ ਨਿਵਾਸੀ ਬੁੱਧਵਾਰ ਨੂੰ ਡਰੱਗ ਅਤੇ ਸਾਜ਼ਿਸ਼ ਦੇ ਦੋਸ਼ਾਂ ‘ਤੇ ਬਫੇਲੋ ਵਿਚ ਯੂਐਸ ਜ਼ਿਲ੍ਹਾ ਅਦਾਲਤ ਵਿਚ ਪੇਸ਼ ਹੋਇਆ। ਜਿਸ ਨੂੰ ਬਾਅਦ ਵਿੱਚ ਬੋਂਡ ‘ਤੇ ਰਿਹਾਅ ਕਰ ਦਿੱਤਾ ਗਿਆ।