BTV BROADCASTING

Downtown Calgary ਵਿੱਚ ਹਿੰਸਕ ਹਮਲਾ, ਹਮਲੇ ਵਿੱਚ ਜ਼ੰਜੀਰਾਂ, bats ਦੀ ਵਰਤੋਂ ਕੀਤੀ ਗਈ

Downtown Calgary ਵਿੱਚ ਹਿੰਸਕ ਹਮਲਾ, ਹਮਲੇ ਵਿੱਚ ਜ਼ੰਜੀਰਾਂ, bats ਦੀ ਵਰਤੋਂ ਕੀਤੀ ਗਈ


ਕੈਲਗਰੀ ਪੁਲਿਸ ਪਿਛਲੇ ਮਹੀਨੇ ਹੋਏ ਇੱਕ ਹਿੰਸਕ ਹਮਲੇ ਦੀ ਜਾਂਚ ਕਰ ਰਹੀ ਹੈ ਜਿਸ ਵਿੱਚ ਪੀੜਤ ਤੇ, ਮੈਕਲੋਡ ਟ੍ਰੇਲ S.E ਦੇ ਮੱਧ ਵਿੱਚ ਜੰਜ਼ੀਰਾਂ ਅਤੇ BATS ਦੇ ਨਾਲ ਹਮਲਾ ਕੀਤਾ ਗਿਆ ਸੀ। ਦੱਸਦਈਏ ਕਿ ਇੱਕ ਸੁਰੱਖਿਆ ਗਾਰਡ ਨੇ, 2 ਜੂਨ ਨੂੰ ਘਟਨਾ ਨੂੰ ਦੇਖਣ ਤੋਂ ਬਾਅਦ ਪੁਲਿਸ ਨੂੰ ਬੁਲਾਇਆ, ਜੋ ਕਿ ਛੇਵੇਂ ਐਵੇਨਿਊ ਅਤੇ ਸੈਵਨਥ ਐਵੇਨਿਊ ਸਾਉਥ ਈਸਟ ਵਿੱਚ ਤੜਕੇ ਪੌਣੇ ਇੱਕ ਵਜੇ ਵਾਪਰੀ। ਸੁਰੱਖਿਆ ਗਾਰਡ ਨੇ ਦੱਸਿਆ ਕਿ ਪੀੜਤ, ਇੱਕ ਆਦਮੀ ਸੀ ਜਿਸ ਨੂੰ ਲੋਕਾਂ ਦੇ ਇੱਕ ਸਮੂਹ ਦੁਆਰਾ ਘੇਰ ਲਿਆ ਗਿਆ ਅਤੇ ਉਸ ‘ਤੇ ਹਮਲਾ ਕੀਤਾ ਗਿਆ। ਹਮਲਾਵਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਉੱਥੋਂ ਚਲੇ ਗਏ, ਪਰ ਇਲਾਕੇ ਵਿੱਚ ਇੱਕ ਸ਼ੱਕੀ ਵਿਅਕਤੀ ਮਿਲਿਆ। ਅਤੇ ਪੀੜਤ ਸਿਟੀ ਹਾਲ ਐਲਆਰਟੀ ਪਲੇਟਫਾਰਮ ਵੱਲ ਚੱਲਾ ਗਿਆ। ਪੁਲਿਸ ਨੇ ਹਾਲ ਹੀ ਚ ਘਟਨਾ ਬਾਰੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪੀੜਤ ਅਜੇ ਤੱਕ ਅਪਰਾਧ ਦੀ ਰਿਪੋਰਟ ਕਰਨ ਲਈ ਅੱਗੇ ਨਹੀਂ ਆਇਆ ਹੈ। ਜਾਂਚਕਰਤਾਵਾਂ ਨੇ ਪੀੜਤ ਦੀ ਪਛਾਣ ਕਰਨ ਅਤੇ ਹਮਲਾਵਰਾਂ ਦਾ ਪਤਾ ਲਗਾਉਣ ਦੀ ਉਮੀਦ ਵਿੱਚ ਸੀਸੀਟੀਵੀ ਫੁਟੇਜ ਦੇ ਘੰਟਿਆਂ ਦੀ ਸਮੀਖਿਆ ਕੀਤੀ ਹੈ। ਅਤੇ ਹੁਣ ਅਫਸਰਾਂ ਨੇ ਜਾਣਕਾਰੀ ਪੈਦਾ ਕਰਨ ਦੀ ਉਮੀਦ ਵਿੱਚ, ਹਮਲੇ ਚ ਸ਼ਾਮਲ ਕੁਝ ਲੋਕਾਂ ਦੀਆਂ ਫੋਟੋਆਂ ਜਾਰੀ ਕੀਤੀਆਂ ਹਨ। ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਦੇ ਨਾਲ 403-266-1234 ‘ਤੇ ਪੁਲਿਸ ਨੂੰ ਕਾਲ ਕਰਨ ਲਈ ਕਿਹਾ ਗਿਆ ਹੈ ਜਾਂ ਕ੍ਰਾਈਮ ਸਟੌਪਰਸ ‘ਤੇ ਗੁਮਨਾਮ ਰੂਪ ਵਿੱਚ ਸੁਝਾਅ ਵੀ ਜਮ੍ਹਾ ਕੀਤੇ ਜਾ ਸਕਦੇ ਹਨ।

Related Articles

Leave a Reply