ਡਰਹਮ ਪੁਲਿਸ ਨੇ ਇੱਕ Ajax ਦੰਦਾਂ ਦੇ ਡਾਕਟਰ ‘ਤੇ ਉਸਦੀ ਨਿਯੁਕਤੀ ਦੌਰਾਨ ਇੱਕ ਮਰੀਜ਼ ਨਾਲ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ Ajax ਦੇ KC Dental ਵਿਖੇ 13 ਜੁਲਾਈ ਨੂੰ ਵਾਪਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ। ਜਿਸ ਵਿੱਚ ਪੁਲਿਸ ਨੇ ਦੋਸ਼ ਲਗਾਇਆ ਕਿ ਪੀੜਤ ਦੀਆਂ ਦੋ ਮੁਲਾਕਾਤਾਂ ਦੌਰਾਨ ਦੰਦਾਂ ਦੇ ਡਾਕਟਰ ਨੇ ਪੀੜਤ ਨੂੰ ਅਣਉਚਿਤ ਢੰਗ ਨਾਲ ਛੂਹਿਆ। ਰਿਪੋਰਟ ਮੁਤਾਬਕ Ajax ਦੇ 36 ਸਾਲਾ ਡਾ. ਸੁਨੀਲ ਕੁਮਾਰ ਪਟੇਲ ‘ਤੇ ਜਿਨਸੀ ਸ਼ੋਸ਼ਣ ਦੇ, ਦੋ ਦੋਸ਼ ਲਾਏ ਗਏ ਹਨ। ਜਿਸ ਨੂੰ ਇਕ ਸਮਝੌਤੇ ‘ਤੇ ਰਿਹਾਅ ਕਰ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਚਿੰਤਤ ਹਨ ਕਿ ਇਸ ਮਾਮਲੇ ਵਿੱਚ ਹੋਰ ਕਥਿਤ ਪੀੜਤ ਹੋ ਸਕਦੇ ਹਨ। ਅਤੇ ਜਾਣਕਾਰੀ ਦਿੱਤੀ ਕਿ ਸ਼ੱਕੀ ਵਿਅਕਤੀ ਸਕਾਰਬਰੋ ਵਿੱਚ ਫੈਮਿਲੀ ਸਮਾਈਲ ਡੈਂਟਿਸਟਰੀ ਵਿੱਚ ਵੀ ਕੰਮ ਕਰਦਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਉਨ੍ਹਾਂ ਨਾਲ ਸੰਪਰਕ ਕਰਨ ਲਈ ਕਿਹਾ ਹੈ।