BTV BROADCASTING

ਸੁਲਤਾਨਪੁਰ ਲੋਧੀ ‘ਚ ਲੁਟੇਰਿਆਂ ਦੀ ਦਹਿਸ਼ਤ, ਰਾਹ ਜਾਂਦੇ ਮੋਟਰਸਾਈਕਲ ਸਵਾਰ ਤੋਂ ਨਗਦੀ ਅਤੇ ਮੋਬਾਈਲ ਖੋਹਿਆ

ਸੁਲਤਾਨਪੁਰ ਲੋਧੀ ‘ਚ ਲੁਟੇਰਿਆਂ ਦੀ ਦਹਿਸ਼ਤ, ਰਾਹ ਜਾਂਦੇ ਮੋਟਰਸਾਈਕਲ ਸਵਾਰ ਤੋਂ ਨਗਦੀ ਅਤੇ ਮੋਬਾਈਲ ਖੋਹਿਆ

ਸੁਲਤਾਨਪੁਰ ਲੋਧੀ ‘ਚ ਲੁਟੇਰਿਆਂ ਦੀ ਦਹਿਸ਼ਤ, ਰਾਹ ਜਾਂਦੇ ਮੋਟਰਸਾਈਕਲ ਸਵਾਰ ਤੋਂ ਨਗਦੀ ਅਤੇ ਮੋਬਾਈਲ ਖੋਹਿਆ
ਲੁਟੇਰੇ 43000 ਰੁਪਏ ਤੋਂ ਵੱਧ ਦੀ ਨਗਦੀ ਅਤੇ ਦੋ ਮੋਬਾਈਲ ਫੋਨ ਖੋਹ ਕੇ ਉਹ ਫ਼ਰਾਰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 14 ਅਪ੍ਰੈਲ 2023:
ਸੁਲਤਾਨਪੁਰ ਲੋਧੀ ‘ਚ ਲੁੱਟ-ਖੋਹਾ ਦੀਆਂ ਵਾਰਦਾਤਾਂ ਆਏ ਦਿਨ ਵਧਦੀਆਂ ਜਾ ਰਹੀਆਂ ਹਨ। ਦਿਨ-ਰਾਤ ਹੀ ਲੁਟੇਰੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਨਜ਼ਰ ਆਉਂਦੇ ਹਨ। ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ ਦੇ ਕਸਬਾ ਡਡਵਿੰਡੀ ਅਤੇ ਝੱਲ ਲਈਏ ਵਾਲ ਦੇ ਨਜ਼ਦੀਕ ਦਾ ਹੈ ਜਿੱਥੇ ਇਕ ਕਾਰ ਸਵਾਰਾਂ ਨੇ ਕਰੀਬ ਰਾਤ ਦੇ 10:30 ਵਜੇ ਬਜਾਜ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨਾਂ ਨੂੰ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਨਾਲ ਦਹਿਸ਼ਤ ਦਾ ਮਹੌਲ ਬਣ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਬਿਲਡਿੰਗ ਬਣਾਉਣ ਦਾ ਕੰਮ ਕਰਨ ਵਾਲੇ ਠੇਕੇਦਾਰ ਬੁੱਧ ਦੇਵ ਵਾਸੀ ਬਿਹਾਰ ਹਾਲ ਵਾਸੀ ਚੰਨਣਵਿੰਡੀ ਅਤੇ ਦੂਸਰਾ ਨੌਜਵਾਨ ਕੁੰਦਨ ਕੁਮਾਰ ਵਾਸੀ ਬਿਹਾਰ ਹਾਲ ਵਾਸੀ ਚੰਨਣਵਿੰਡੀ ਅਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਾਜੀਆਂ ਤੋਂ ਆਪਣੇ ਪਿੰਡ ਚੰਨਣਵਿੰਡੀ ਜਾ ਰਹੇ ਸਨ ਤਾਂ ਜਦੋਂ ਉਹ ਡਡਵਿੰਡੀ ਤੋਂ ਥੋੜ੍ਹੀ ਦੂਰ ਝੱਲ ਲਈਏ ਵਾਲ ਕੋਲ ਪਹੁੰਚੇ ਤਾਂ ਅਣਪਛਾਤੇ ਕਾਰ ਸਵਾਰਾਂ ਨੇ ਉਹਨਾਂ ਨੂੰ ਰਸਤਾ ਪੁੱਛਣ ਦੇ ਬਹਾਨੇ ਹੱਥ ਦਿੱਤਾ ਅਤੇ ਜਦੋਂ ਉਹਨਾਂ ਮੋਟਰਸਾਈਕਲ ਰੁਕ ਲਿਆ ਤਾਂ ਇੱਕ ਦਮ ਕਾਰ ਸਵਾਰਾਂ ਨੇ ਉਹਨਾਂ ’ਤੇ ਹਮਲਾ ਬੋਲ ਦਿੱਤਾ ਅਤੇ ਉਹਨਾਂ ਦੀ ਮਾਰ ਕਟਾਈ ਸ਼ੁਰੂ ਕਰ ਦਿੱਤੀ। ਉਹਨਾਂ ਕੋਲੋਂ ਕ਼ਰੀਬ 43000 ਰੁਪਏ ਦੀ ਨਗਦੀ ਅਤੇ ਦੋ ਮੋਬਾਈਲ ਫੋਨ ਖੋਹ ਕੇ ਉਹ ਫ਼ਰਾਰ ਹੋ ਗਏ। ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਦਰਖ਼ਾਸਤ ਪੁਲਿਸ ਨੂੰ ਦੇ ਦਿੱਤੀ ਹੈ । ਕੀ ਕਹਿੰਦੇ ਹਨ ਡੀ ਐਸ ਪੀਇਸ ਸਬੰਧੀ ਜਦੋਂ ਸਭ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਡੀਐਸਪੀ ਬਬਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਕੇਸ ਪੁਲਿਸ ਦੇ ਧਿਆਨ ਵਿੱਚ ਹੈ ਅਤੇ ਪੁਲਿਸ ਇਹ ’ਤੇ ਕੰਮ ਕਰ ਰਹੀ ਹੈ । ਜਲਦ ਮਾਮਲਾ ਹੱਲ ਕਰ ਲਿਆ ਜਾਵੇਗਾ।

Related Articles

Leave a Reply