7 ਮਾਰਚ 2024: ਲੋਕ ਸਭ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਮਹਿੰਗੀ ਸੀਐਨਜੀ ਤੋਂ ਰਾਹਤ ਮਿਲਣ ਜਾ ਰਹੀ ਹੈ। ਸੀਐਨਜੀ ਦੀ ਕੀਮਤ 2.50 ਰੁਪਏ ਪ੍ਰਤੀ ਕਿਲੋਗ੍ਰਾਮ ਘਟਾਈ ਗਈ। ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਵੀ ਸੀਐਨਜੀ ਦੀਆਂ ਕੀਮਤਾਂ ਵਿੱਚ 2.50 ਰੁਪਏ ਪ੍ਰਤੀ ਕਿਲੋ ਦੀ ਕਟੌਤੀ ਕੀਤੀ ਗਈ ਹੈ। ਦਿੱਲੀ ‘ਚ ਪਹਿਲਾਂ CNG 76.59 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਮਿਲਦੀ ਸੀ, ਹੁਣ ਇਹ 74.09 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਮਿਲੇਗੀ। ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਪਹਿਲਾਂ ਸੀਐਨਜੀ 81.20 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਉਪਲਬਧ ਸੀ, ਜੋ ਹੁਣ 78.70 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਉਪਲਬਧ ਹੋਵੇਗੀ।
CNG ਦੀਆਂ ਨਵੀਆਂ ਦਰਾਂ:
ਦਿੱਲੀ ਵਿੱਚ 1 ਕਿਲੋ ਸੀਐਨਜੀ ਦੀ ਕੀਮਤ 74.09 ਰੁਪਏ ਹੈ। ਪਹਿਲਾਂ ਇਹ 76.59 ਰੁਪਏ ਸੀ।
ਨੋਇਡਾ ਵਿੱਚ 1 ਕਿਲੋ ਸੀਐਨਜੀ ਦੀ ਕੀਮਤ ਹੁਣ 78.70 ਰੁਪਏ ਹੈ। ਪਹਿਲਾਂ ਇਹ 81.20 ਰੁਪਏ ਸੀ।
ਗੁਰੂਗ੍ਰਾਮ ਵਿੱਚ 1 ਕਿਲੋ ਸੀਐਨਜੀ ਦੀ ਕੀਮਤ ਹੁਣ 80.12 ਰੁਪਏ ਹੈ। ਪਹਿਲਾਂ ਇਹ 82.62 ਰੁਪਏ ਸੀ।
ਰੇਵਾੜੀ ਵਿੱਚ 1 ਕਿਲੋ ਸੀਐਨਜੀ ਦੀ ਕੀਮਤ ਹੁਣ 78.70 ਰੁਪਏ ਹੈ। ਪਹਿਲਾਂ ਇਹ 81.20 ਰੁਪਏ ਸੀ।
ਕਰਨਾਲ ਵਿੱਚ 1 ਕਿਲੋ ਸੀਐਨਜੀ ਦੀ ਕੀਮਤ ਹੁਣ 80.43 ਰੁਪਏ ਹੈ। ਪਹਿਲਾਂ ਇਹ 81.93 ਰੁਪਏ ਸੀ।
ਮੁੰਬਈ ਵਿੱਚ ਵੀ ਸੀਐਨਜੀ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਹੈ