BTV BROADCASTING

Watch Live

China ਨੇ EV Tariffs ਦੇ ਬਦਲੇ ਵਜੋਂ Canadian Canola Imports ਵਿੱਚ Anti-Dumping ਜਾਂਚ ਕੀਤੀ ਸ਼ੁਰੂ

China ਨੇ EV Tariffs ਦੇ ਬਦਲੇ ਵਜੋਂ Canadian Canola Imports ਵਿੱਚ Anti-Dumping ਜਾਂਚ ਕੀਤੀ ਸ਼ੁਰੂ

ਚੀਨ ਨੇ ਚੀਨੀ ਇਲੈਕਟ੍ਰਿਕ ਵਾਹਨਾਂ ‘ਤੇ ਕੈਨੇਡਾ ਦੁਆਰਾ ਟੈਰਿਫ ਲਗਾਉਣ ਦੇ ਜਵਾਬ ਵਿੱਚ ਬੀਤੇ ਦਿਨ ਕੈਨੇਡੀਅਨ ਕੈਨੋਲਾ ਆਯਾਤ ਦੀ ਐਂਟੀ-ਡੰਪਿੰਗ ਜਾਂਚ ਦਾ ਐਲਾਨ ਕੀਤਾ। ਦੱਸਦਈਏ ਕਿ ਇਹ ਕਦਮ ਕੈਨੇਡਾ ਵੱਲੋਂ ਅਮਰੀਕਾ ਅਤੇ ਯੂਰਪੀ ਯੂਨੀਅਨ ਦੇ ਨਾਲ ਮਿਲ ਕੇ ਪਿਛਲੇ ਹਫਤੇ ਚੀਨੀ ਈਵੀਜ਼ ‘ਤੇ 100% ਅਤੇ ਚੀਨੀ ਸਟੀਲ ਅਤੇ ਐਲੂਮੀਨੀਅਮ ‘ਤੇ 25% ਟੈਰਿਫ ਲਗਾਉਣ ਤੋਂ ਬਾਅਦ ਆਇਆ ਹੈ। ਜ਼ਿਕਰਯੋਗ ਹੈ ਕਿ ਚੀਨ ਕੈਨੇਡਾ ਤੋਂ ਆਪਣੀ ਕੈਨੋਲਾ ਦਾ ਇੱਕ ਮਹੱਤਵਪੂਰਨ ਹਿੱਸਾ ਆਯਾਤ ਕਰਦਾ ਹੈ, ਜਿਸ ਨਾਲ 2023 ਵਿੱਚ ਚੀਨ ਨੂੰ ਇਸਦਾ ਨਿਰਯਾਤ, ਸਾਲ-ਦਰ-ਸਾਲ 170% ਵਧਿਆ, ਕੁੱਲ $3.47 ਬਿਲੀਅਨ। ਰਿਪੋਰਟ ਮੁਤਾਬਕ ਦਰਾਮਦ ਵਿੱਚ ਵਾਧੇ ਨੂੰ ਲੈ ਕੇ ਚੀਨ ਨੇ ਕੈਨੇਡਾ ‘ਤੇ ਗੈਰ-ਉਚਿਤ ਮੁਕਾਬਲੇਬਾਜ਼ੀ ਦਾ ਦੋਸ਼ ਲਗਾਇਆ ਹੈ, ਜਿਸ ਨਾਲ ਉਸਦੇ ਘਰੇਲੂ ਰੇਪਸੀਡ ਉਦਯੋਗ ਨੂੰ ਨੁਕਸਾਨ ਪਹੁੰਚ ਰਿਹਾ ਹੈ। ਇਸ ਦੇ ਉਲਟ, ਕੈਨੇਡਾ ਦੇ ਚੀਨੀ ਇਲੈਕਟ੍ਰਿਕ ਵਾਹਨਾਂ ਦੀ ਦਰਾਮਦ, ਮੁੱਖ ਤੌਰ ‘ਤੇ ਟੇਸਲਾ ਦੀ ਸ਼ੰਘਾਈ ਫੈਕਟਰੀ ਤੋਂ, 2023 ਵਿੱਚ ਸਾਲ-ਦਰ-ਸਾਲ 460% ਵੱਧ ਗਈ।

Related Articles

Leave a Reply