BTV BROADCASTING

Canada’s UN ambassador Haiti ਵਿੱਚ emergency meeting ‘ਚ ਹੋਣਗੇ ਸ਼ਾਮਲ

Canada’s UN ambassador Haiti ਵਿੱਚ emergency meeting ‘ਚ ਹੋਣਗੇ ਸ਼ਾਮਲ

ਕੈਨੇਡਾ ਹੇਟੀ ਬਾਰੇ ਕੱਲ੍ਹ ਬੁਲਾਈ ਗਈ ਐਮਰਜੈਂਸੀ ਮੀਟਿੰਗ ਲਈ ਇੱਕ ਅਧਿਕਾਰੀ ਨੂੰ ਭੇਜਣ ਦੀ ਯੋਜਨਾ ਬਣਾ ਰਿਹਾ ਹੈ। ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਦੇ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਵਿੱਚ ਕੈਨੇਡਾ ਦੇ ਰਾਜਦੂਤ ਬੌਬ ਰੇ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ। ਕਰੇਬੀਅਨ ਲੀਡਰ ਨੇ ਕੈਨੇਡਾ, ਅਮਰੀਕਾ, ਫਰਾਂਸ, ਬ੍ਰਾਜ਼ੀਲ ਅਤੇ ਸੰਯੁਕਤ ਰਾਸ਼ਟਰ ਨੂੰ ਦੇਸ਼ ਵਿੱਚ ਵਧਦੀ ਗੈਂਗ ਹਿੰਸਾ ‘ਤੇ ਚਰਚਾ ਕਰਨ ਲਈ ਜਮੇਕਾ ਵਿੱਚ ਇਕੱਠੇ ਹੋਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਹਨ। ਰਿਪੋਰਟ ਮੁਤਾਬਕ ਕੈਰੀਕੌਮ ਖੇਤਰੀ ਵਪਾਰ ਬਲਾਕ ਦੇ ਮੈਂਬਰ ਹੇਟੀ ਵਿੱਚ ਰਾਜਨੀਤਿਕ ਅਦਾਕਾਰਾਂ ਨੂੰ ਇੱਕ ਅਮਬ੍ਰੇਲਾ ਪਰਿਵਰਤਨਸ਼ੀਲ ਏਕਤਾ ਸਰਕਾਰ ਬਣਾਉਣ ਲਈ ਸਹਿਮਤ ਕਰਨ ਲਈ ਮਹੀਨਿਆਂ ਤੋਂ ਕੋਸ਼ਿਸ਼ ਕਰ ਰਹੇ ਹਨ, ਪਰ ਇਸ ਨੂੰ ਲੈ ਕੇ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ। ਇਸ ਦੌਰਾਨ, ਬੁਨਿਆਦੀ ਵਸਤੂਆਂ ਦੀ ਸਪਲਾਈ ਘਟ ਰਹੀ ਹੈ ਅਤੇ ਜਿਹੜੇ ਲੋਕ ਆਪਣੇ ਘਰਾਂ ਤੋਂ ਬਾਹਰ ਕੱਢੇ ਗਏ ਹਨ, ਉਹ ਸਰਕਾਰੀ ਇਮਾਰਤਾਂ ਵਿੱਚ ਸ਼ਰਨ ਲੈ ਰਹੇ ਹਨ। ਦੱਸਦਈਏ ਕਿ ਇਸ ਮੀਟਿੰਗ ਨੂੰ ਸੱਦੇ ਜਾਣ ਤੋਂ ਪਹਿਲਾਂ ਕੈਨੇਡਾ ਦੀ ਵਿਦੇਸ਼ ਮਾਮਲਿਆਂ ਦੀ ਮੰਤਰੀ ਮਲਾਨੀ ਜੋਲੀ ਨੇ ਸ਼ੁੱਕਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੈਨੇਡਾ ਹੇਟੀ ਵਿੱਚ ਹਥਿਆਰਬੰਦ ਗਰੋਹਾਂ ਦੁਆਰਾ ਕੀਤੇ ਜਾ ਰਹੇ ਦੁਰਵਿਵਹਾਰ ਦੀ ਸਖ਼ਤ ਨਿੰਦਾ ਕਰਦਾ ਹੈ।

Related Articles

Leave a Reply