ਕੈਨੇਡਾ ਦੀ financial intelligence agency FINTRAC ‘ਤੇ ਸਾਈਬਰ ਹਮਲਾ ਹੋਇਆ ਹੈ। ਜਿਸ ਨੂੰ ਵੇਖਦੇ ਹੋਏ FINTRAC ਨੇ ਜਾਣਕਾਰੀ ਦੀ ਸੁਰੱਖਿਆ ਲਈ ਆਪਣੇ ਕਾਰਪੋਰੇਟ ਸਿਸਟਮਾਂ ਨੂੰ ਔਫਲਾਈਨ ਕਰ ਲਿਆ ਅਤੇ ਇਹ ਸਿਸਟਮਾਂ ਨੂੰ ਬਹਾਲ ਕਰਨ ਲਈ ਫੈਡਰਲ ਭਾਈਵਾਲਾਂ ਨਾਲ ਸਹਿਯੋਗ ਕਰ ਰਿਹਾ ਹੈ। ਆਪਣੀ ਵੈੱਬਸਾਈਟ ‘ਤੇ ਪੋਸਟ ਕੀਤੇ ਇਕ ਨੋਟਿਸ ‘ਤੇ, ਏਜੰਸੀ ਦਾ ਕਹਿਣਾ ਹੈ ਕਿ ਇਸ ਘਟਨਾ ਵਿਚ ਉਸ ਦੀ ਖੁਫੀਆ ਜਾਣਕਾਰੀ ਜਾਂ classified systems ਸ਼ਾਮਲ ਨਹੀਂ ਹੈ। ਏਜੰਸੀ ਨੇ ਆਪਣੀ ਸਾਈਟ ‘ਤੇ ਜੋ ਪੋਸਟ ਕੀਤਾ ਸੀ ਉਸ ਤੋਂ ਇਲਾਵਾ ਕੋਈ ਟਿੱਪਣੀ ਜਾਂ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਦੱਸਦਈਏ ਕਿ FINTRAC ਬੈਂਕਾਂ, ਬੀਮਾ ਕੰਪਨੀਆਂ, ਮਨੀ ਸਰਵਿਸਿਜ਼ ਕਾਰੋਬਾਰਾਂ ਅਤੇ ਹੋਰਾਂ ਤੋਂ ਹਰ ਸਾਲ ਲੱਖਾਂ ਜਾਣਕਾਰੀਆਂ ਨੂੰ ਇਲੈਕਟ੍ਰਾਨਿਕ ਤਰੀਕੇ ਨਾਲ ਛਾਂਟ ਕੇ ਗੈਰ-ਕਾਨੂੰਨੀ ਗਤੀਵਿਧੀਆਂ ਨਾਲ ਜੁੜੇ ਪੈਸੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਦਾ ਹੈ।