ਕਨੇਡੀਅਨ ਸਰਕਾਰ ਤੋਂ ਇੱਕ ਸਰੋਤ ਦਾ ਕਹਿਣਾ ਹੈ ਕਿ ਕੈਨੇਡਾ ਨੇ ਜਨਵਰੀ ਤੋਂ ਇਜ਼ਰਾਈਲ ਨੂੰ ਭੇਜੇ ਜਾਣ ਵਾਲੇ ਗੈਰ-ਘਾਤਕ ਫੌਜੀ ਬਰਾਮਦ ਤੇ ਜਨਵਰੀ ਦੇ ਮਹੀਨੇ ਤੋਂ ਹੀ ਰੋਕ ਲਗਾ ਦਿੱਤੀ ਹੈ। ਰਿਪੋਰਟ ਦਾ ਕਹਿਣਾ ਹੈ ਕਿ ਗਾਜ਼ਾ ਪੱਟੀ ਵਿੱਚ ਇਜ਼ਰਾਈਲ ਦੀਆਂ ਉਲੰਘਣਾਵਾਂ ਬਾਰੇ ਵਧਦੀਆਂ ਚਿੰਤਾਵਾਂ ਦੇ ਵਿਚਕਾਰ, ਕੈਨੇਡੀਅਨ ਸਰਕਾਰ ਦੇ ਸਰੋਤ ਨੇ ਵੀਰਵਾਰ ਨੂੰ ਇਹ ਗੱਲ ਕਹੀ। ਸਰੋਤ, ਜਿਸ ਨੇ ਸਥਿਤੀ ਦੀ ਸੰਵੇਦਨਸ਼ੀਲਤਾ ਦੇ ਕਾਰਨ ਆਪਣਾ ਨਾਮ ਗੁਪਤ ਰੱਖਣ ਦੀ ਬੇਨਤੀ ਕੀਤੀ, ਨੇ ਇਸ ਜਾਣਕਾਰੀ ਬਾਰੇ ਹੋਰ ਵੇਰਵੇ ਨਹੀਂ ਦਿੱਤੇ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ, ਕੈਨੇਡੀਅਨ ਸਰਕਾਰ ਉੱਤੇ ਇਜ਼ਰਾਈਲ ਨੂੰ ਫੌਜੀ ਸਮਾਨ ਅਤੇ ਤਕਨਾਲੋਜੀ ਦੇ ਨਿਰਯਾਤ ਨੂੰ ਲੈ ਕੇ ਫਿਲਸਤੀਨ ਪੱਖੀ ਅਤੇ ਮਨੁੱਖੀ ਅਧਿਕਾਰਾਂ ਦੇ ਵਕੀਲਾਂ ਦੁਆਰਾ ਮੁਕੱਦਮਾ ਕੀਤਾ ਗਿਆ ਸੀ। ਇੱਕ ਫੈਡਰਲ ਅਦਾਲਤ ਵਿੱਚ ਬਿਨੈਕਾਰ ਵਲੋਂ ਦਾਇਰ ਕੀਤੇ ਗਏ ਮੁਕੱਦਮੇ ਵਿੱਚ ਦਲੀਲ ਦਿੱਤੀ ਗਈ ਕਿ ਕੈਨੇਡੀਅਨ ਕਾਨੂੰਨ ਇਜ਼ਰਾਈਲ ਨੂੰ ਫੌਜੀ ਨਿਰਯਾਤ ਨੂੰ ਰੋਕਦੇ ਹਨ ਕਿਉਂਕਿ ਇਸ ਨਾਲ “ਕਾਫ਼ੀ ਜੋਖਮ” ਪੈਦਾ ਹੁੰਦਾ ਹੈ ਕਿ ਉਹਨਾਂ ਦੀ ਵਰਤੋਂ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਨ ਅਤੇ ਔਰਤਾਂ ਅਤੇ ਬੱਚਿਆਂ ਵਿਰੁੱਧ ਹਿੰਸਾ ਦੀਆਂ ਗੰਭੀਰ ਕਾਰਵਾਈਆਂ ਕਰਨ ਲਈ ਕੀਤੀ ਜਾ ਸਕਦੀ ਹੈ। ਕਾਬਿਲੇਗੌਰ ਹੈ ਕਿ ਇਜ਼ਰਾਈਲ ਨੂੰ ਫੌਜੀ ਨਿਰਯਾਤ ਨੂੰ ਰੱਦ ਕਰਨ ਲਈ ਕੈਨੇਡਾ ਤੇ ਦਬਾਅ ਵਧ ਰਿਹਾ ਹੈ, ਜਿਸ ‘ਤੇ ਗਾਜ਼ਾ ਵਿਚ ਫਲਸਤੀਨੀਆਂ ਵਿਰੁੱਧ ਨਸਲਕੁਸ਼ੀ ਕਰਨ ਦਾ ਦੋਸ਼ ਹੈ। ਅਤੇ ਇਸ ਤੋਂ ਪਹਿਲਾਂ ਵੀ ਯੂਨਾਈਟਿਡ ਕਿੰਗਡਮ ਵਿੱਚ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਸੁਤੰਤਰ ਸੰਸਥਾਵਾਂ ਨੇ ਦੇਸ਼ ਦੀ ਆਲੋਚਨਾ ਕੀਤੀ ਅਤੇ ਇਹ ਦੋਸ਼ ਲਗਾਇਆ ਕਿ ਇਹ ਇਜ਼ਰਾਈਲ ਦੇ ਚੱਲ ਰਹੇ ਹਥਿਆਰਾਂ ਦੀ ਵਿਕਰੀ ਦੇ ਕਾਰਨ ਸ਼ੱਕੀ ਯੁੱਧ ਅਪਰਾਧਾਂ ਵਿੱਚ ਸ਼ਾਮਲ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗਾਜ਼ਾ ‘ਤੇ ਇਜ਼ਰਾਈਲੀ ਯੁੱਧ ਦੇ ਦੌਰਾਨ, ਜਿਸ ਨੇ ਘੇਰਾਬੰਦੀ ਵਾਲੇ ਐਨਕਲੇਵ ਵਿੱਚ ਇੱਕ ਗੰਭੀਰ ਮਾਨਵਤਾਵਾਦੀ ਸਥਿਤੀ ਪੈਦਾ ਕੀਤੀ ਹੈ, ਤੁਰਕੀ ਸਮੇਤ ਬਹੁਤ ਸਾਰੇ ਮੁਸਲਿਮ-ਬਹੁਗਿਣਤੀ ਦੇਸ਼ਾਂ ਵਿੱਚ ਇਜ਼ਰਾਈਲ ਨਾਲ ਜੁੜੀਆਂ ਸਮਝੀਆਂ ਜਾਂਦੀਆਂ ਫਰਮਾਂ ਦੇ ਵਿਰੁੱਧ ਬਾਈਕਾਟ ਕਾਲਾਂ ਵਿੱਚ ਵਾਧਾ ਹੋਇਆ ਹੈ।