ਟੋਰਾਂਟੋ ਅਤੇ ਮਾਂਟਰੀਆਲ ਦੇ ਯਹੂਦੀ ਸਕੂਲਾਂ ਵਿੱਚ ਕਈ ਪਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਤੋਂ ਬਾਅਦ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਓਨਟੈਰੀਓ ਦੇ ਪ੍ਰ-ਮੀਅਰ ਡੱਗ ਫੋਰਡ ਦੋਵਾਂ ਨੇ ਇਕੱਠਿਆਂ ਬਿਆਨ ਦਿੱਤਾ। ਜਿਸ ਵਿੱਚ ਦੋਵਾਂ ਨੇ ਇਸ ਘਟਨਾ ਨੂੰ ਅਸਵੀਕਾਰਨ ਯੋਗ ਕਰਾਰ ਦਿੱਤਾ। ਅਤੇ ਇਸ ਦੇ ਨਾਲ ਹੀ ਓਨਟੈਰੀਓ ਦੇ ਪ੍ਰ-ਮੀਅਰ ਡੱਗ ਫੋਰਡ ਨੇ ਇਹਨਾਂ ਘਟਨਾਵਾਂ ਲਈ ਇਮੀਗ੍ਰੇਂਟਸ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ। ਵੀਰਵਾਰ ਨੂੰ ਟੋਰਾਂਟੋ ਵਿੱਚ ਇੱਕ ਗੈਰ-ਸੰਬੰਧਿਤ ਐਲਾਨ ਵਿੱਚ, ਟਰੂਡੋ ਨੇ ਕਿਹਾ ਕਿ ਮੋਂਟਰੀਆਲ ਦੇ ਸਕੂਲ ਵਿੱਚ ਹੋਈ ਰਾਤੋ-ਰਾਤ ਗੋਲੀਬਾਰੀ ਦੀ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਉਹ ਬਹੁਤ ਪਰੇਸ਼ਾਨ ਹੈ ਅਤੇ ਨਾਲ ਹੀ ਉਨ੍ਹਾਂ ਨੇ ਇਸ ਘਟਨਾ ਨੂੰ ਘਿਣਾਉਣਾ ਵੀ ਦੱਸਿਆ। ਟਰੂਡੋ ਨੇ ਅੱਗੇ ਕਿਹਾ ਕਿ ਅਜਿਹੀ ਹੀ ਇੱਕ ਘਟਨਾ ਵੀਕਐਂਡ ਤੇ ਟੋਰੋਂਟੋ ਦੇ ਕੁੜੀਆਂ ਦੇ Jewish school ਵਿੱਚ ਵਾਪਰੀ। ਅਤੇ ਦੋਵੇਂ ਥਾਵਾਂ ਤੇ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਸਾਹਮਣੇ ਨਹੀਂ ਆਈ। ਇਸ ਦੌਰਾਨ ਫੋਰਡ ਨੇ ਗੋਲੀਬਾਰੀ ਦੀ ਨਿੰਦਾ ਕਰਦੇ ਹੋਏ ਟਰੂਡੋ ਨਾਲ ਮਿਲ ਕੇ ਕਿਹਾ ਕਿ ਅਸੀਂ ਯਹੂਦੀ ਭਾਈਚਾਰੇ ਦੇ ਲੋਕਾਂ ‘ਤੇ ਇਸ ਤਰ੍ਹਾਂ ਦਾ ਹਮਲਾ ਬਰਦਾਸ਼ਤ ਨਹੀਂ ਕਰ ਸਕਦੇ ਜਿਵੇਂ ਉਨ੍ਹਾਂ ‘ਤੇ ਕੀਤਾ ਗਿਆ ਹੈ। ਜਿਸ ਤੋਂ ਬਾਅਦ ਫੋਰਡ ਨੇ ਬਿਨਾਂ ਕਿਸੇ ਸਬੂਤ ਦੇ ਇਹ ਸੁਝਾਅ ਦੇ ਦਿੱਤਾ ਕਿ ਟੋਰਾਂਟੋ ਗੋਲੀਬਾਰੀ ਪਿੱਛੇ ਪ੍ਰਵਾਸੀਆਂ ਦਾ ਹੱਥ ਹੋ ਸਕਦਾ ਹੈ। ਜਿਸ ਤੋਂ ਅੱਗੇ ਉਸ ਪ੍ਰਵਾਸੀਆਂ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬਹੁਤ ਹੋ ਗਿਆ, ਤੁਸੀਂ ਦੁਨੀਆ ਦੇ ਹਰ ਥਾਂ ਤੋਂ ਆਪਣੀਆਂ ਸਮੱਸਿਆਵਾਂ ਲਿਆ ਰਹੇ ਹੋ, ਤੁਸੀਂ ਇਸਨੂੰ ਓਨਟਾਰੀਓ ਵਿੱਚ ਲਿਆ ਰਹੇ ਹੋ ਅਤੇ ਤੁਸੀਂ ਦੂਜੇ ਕੈਨੇਡੀਅਨਾਂ ਦਾ ਪਿੱਛਾ ਕਰ ਰਹੇ ਹੋ, ਜਿਵੇਂ ਕਿ ਪ੍ਰਧਾਨ ਮੰਤਰੀ ਨੇ ਕਿਹਾ, ਅਸਵੀਕਾਰਨਯੋਗ ਹੈ। ਮੈਨੂੰ ਇੱਕ ਵਿਚਾਰ ਆਇਆ ਹੈ, ਇਸ ਤੋਂ ਪਹਿਲਾਂ ਕਿ ਤੁਸੀਂ ਕੈਨੇਡਾ ਜਾਣ ਦੀ ਯੋਜਨਾ ਬਣਾਉ ਤਾਂ ਕੈਨੇਡਾ ਨਾ ਆਓ ਜੇਕਰ ਤੁਸੀਂ ਇਸ ਤਰ੍ਹਾਂ ਆਂਢ-ਗੁਆਂਢ ਨੂੰ ਡਰਾਉਣਾ ਸ਼ੁਰੂ ਕਰ ਰਹੇ ਹੋ।