ਕਈ ਮਾਪਿਆਂ ਦਾ ਕਹਿਣਾ ਹੈ ਕਿ ਉਹ ਇਹ ਜਾਣ ਕੇ ਹੈਰਾਨ ਰਹਿ ਗਏ ਹਨ ਕਿ ਦੋ ਮਾਂਟਰੀਅਲ-ਏਰੀਆ ਡੇਅ ਕੇਅਰਜ਼ ਦੇ ਪ੍ਰਬੰਧਕਾਂ ‘ਤੇ ਕੈਨੇਡੀਅਨ ਸਰਹੱਦ ਪਾਰ ਤੋਂ Ghost guns ਦੀ ਤਸਕਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। 42 ਸਾਲਾ ਸਟੇਸੀ ਸਟ੍ਰੀਟ ਪੀਏਰ ਅਤੇ 45 ਸਾਲਾ ਦੀ ਉਸਦੀ ਪਤਨੀ ਰੂਬੀ ਸ਼ਰਮਾ, ਨੂੰ 14 ਜੁਲਾਈ, 2023 ਨੂੰ ਆਰਸੀਐਮਪੀ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਨੂੰ “ਜਾਂਚ ਪੂਰੀ ਹੋਣ ਤੱਕ ਬਕਾਇਆ” ਦੋਸ਼ਾਂ ਤੋਂ ਬਿਨਾਂ ਰਿਹਾਅ ਕਰ ਦਿੱਤਾ ਗਿਆ ਅਤੇ ਦੋ ਡੇਅ ਕੇਅਰ ਦਾ ਪ੍ਰਬੰਧਨ ਕਰਨਾ ਜਾਰੀ ਰੱਖਿਆ। ਇਸ ਜੋੜੇ ਤੇ ਸੱਤ ਮਹੀਨਿਆੰ ਬਾਅਦ ਹਥਿਆਰਾਂ ਦੀ ਤਸਕਰੀ ਅਤੇ ਅਣਅਧਿਕਾਰਤ ਬੰਦੂਕਾਂ ਨੂੰ ਦਰਾਮਦ ਜਾਂ ਨਿਰਯਾਤ ਕਰਨ ਦੇ ਉਦੇਸ਼ ਨਾਲ ਪਿਛਲੇ ਸ਼ੁੱਕਰਵਾਰ ਨੂੰ ਚਾਰਜ ਕੀਤਾ ਗਿਆ ਸੀ।
ਪੁਲਿਸ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਛੇ Ghost guns ਦੀ ਤਸਕਰੀ ਕੀਤੀ, ਜੋ ਆਮ ਤੌਰ ‘ਤੇ ਅਸੈਂਬਲ ਕੀਤੇ ਪੁਰਜ਼ਿਆਂ ਜਾਂ 3ਡੀ ਪ੍ਰਿੰਟਰਾਂ ਤੋਂ ਬਣੀਆਂ ਹੁੰਦੀਆਂ ਹਨ, ਜਿਸ ਨਾਲ ਪੁਲਿਸ ਲਈ ਉਨ੍ਹਾਂ ਦਾ ਪਤਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ। ਇੱਕ ਈਮੇਲ ਦੇ ਅਨੁਸਾਰ ਕਿਊਬਿਕ ਦੇ ਪਰਿਵਾਰਕ ਮੰਤਰਾਲੇ ਨੇ ਗਾਰਡੇਰੀ ਪ੍ਰੇਸ਼ਸ ਕਾਰਗੋ ਇੰਕ. ਦੇ ਮਾਲਕ ਨੂੰ ਇਸ ਜੋੜੇ ਤੇ ਦੋਸ਼ ਲਗਾਏ ਜਾਣ ਤੋਂ ਬਾਅਦ ਇਹਨਾਂ ਦੇ ਪਿਛੋਕੜ ਦੀ ਜਾਂਚ ਕਰਨ ਲਈ ਕਿਹਾ ਹੈ। ਉਥੇ ਹੀ ਇਹਨਾਂ ਦੋਸ਼ਾਂ ਨੂੰ ਲੈ ਕੇ ਮਾਪਿਆਂ ਦਾ ਕਹਿਣਾ ਹੈ ਕਿ ਉਹ ਇਸ ਬਾਰੇ ਪੜ੍ਹ ਕੇ ਹੈਰਾਨ ਹੋ ਗਏ ਸਨ ਅਤੇ ਉਨ੍ਹਾਂ ਨੇ ਪ੍ਰਬੰਧਕਾਂ ਦੇ ਫੈਸਲੇ ਤੇ ਸਵਾਲ ਵੀ ਉਠਾਏ ਹਨ। ਜਿਸ ਤੋਂ ਬਾਅਦ ਕਈ ਮਾਪਿਆਂ ਨੇ ਆਪਣੇ ਬੱਚਿਆਂ ਦਾ ਨਾਮ ਇਹਨਾਂ ਡੇਅਕੇਅਰ ਚੋਂ ਵੀ ਬਾਹਰ ਕੱਢ ਲਿਆ ਹੈ। ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਅਜਿਹੇ ਡੇਅਕੇਅਰ ਚ ਆਪਣੇ ਬੱਚੇ ਨਹੀਂ ਭੇਜਣਗੇ। ਜਾਣਕਾਰੀ ਮੁਤਾਬਕ ਜਦੋਂ ਦੋਵੇਂ ਮੁਲਜ਼ਮਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਬਾਰੇ ਕੁੱਝ ਵੀ ਕਹਿਣ ਤੋ ਇਨਕਾਰ ਕਰ ਦਿੱਤਾ। ਦੋਵਾਂ ਮੁਲਜ਼ਮਾਂ ਵੂੰ ਹੁਣ 4 ਅਪ੍ਰੈਲ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।