ਕੁਝ ਉਤਪਾਦਾਂ ਵਿੱਚ ਮੈਟਲ ਦੇ ਟੁਕੜੇ ਪਾਏ ਜਾਣ ਤੋਂ ਬਾਅਦ ਕੈਨੇਡਾ ਵਿੱਚ ਦਰਜਨਾਂ ਪ੍ਰਸਿੱਧ bread ਦੇ ਬ੍ਰੈੱਡਾਂ ਨੂੰ ਰੀਕਾਲ ਕੀਤਾ ਗਿਆ ਹੈ।
ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ (CFIA) ਦੇ ਮੁਤਾਬਕ, ਕੰਟਰੀ ਹਾਰਵੈਸਟ, ਡਟੈਲੀਆਨੋ, Great Value, President’s Choice ਅਤੇ No Name ਰੀਕਾਲ ਨੋਟਿਸ ਵਿਚ ਸ਼ਾਮਲ ਕੀਤੇ ਗਏ ਪ੍ਰਸਿੱਧ brands ਹਨ।
ਇਸ ਰੀਕਾਲ ਵਿੱਚ white ਅਤੇ briwn ਬਰੈੱਡ, ਡੈਲੀ, ਹੈਮਬਰਗਰ ਅਤੇ hot dog bun ਦੀਆਂ ਕਿਸਮਾਂ ਸ਼ਾਮਲ ਹਨ।
ਦੱਸਦਈਏ ਕਿ CFIA ਨੇ ਰੀਕਾਲ ਨੋਟਿਸ ਵਿੱਚ ਚੇਤਾਵਨੀ ਦਿੱਤੀ ਹੈ, ਕਿ ਪ੍ਰਭਾਵਿਤ ਉਤਪਾਦਾਂ ਦੀ ਵਰਤੋਂ, ਵਿਕਰੀ, ਸਰਵ ਜਾਂ ਡਿਸਟ੍ਰੀਬਿਊਟ ਨਾ ਕਰੋ।
ਜਾਣਕਾਰੀ ਮੁਤਾਬਕ ਇਹਨਾਂ ਪ੍ਰਭਾਵਿਤ ਉਤਪਾਦਾਂ ਨੂੰ ਓਨਟਾਰੀਓ, ਕਿਊਬਿਕ ਅਤੇ ਨਿਊਫਾਊਂਡਲੈਂਡ ਅਤੇ ਲੈਬਰਾਡੋਰ ਵਿੱਚ ਭੇਜਿਆ ਗਿਆ ਹੈ।
ਫਿਲਹਾਲ ਇਹ ਅਸਪਸ਼ਟ ਹੈ ਕਿ, ਕੀ ਵਾਪਸ ਬੁਲਾਏ ਗਏ ਉਤਪਾਦਾਂ ਦੇ ਨਤੀਜੇ ਵਜੋਂ ਕੋਈ ਸੱਟਾਂ ਦੀ ਰਿਪੋਰਟ ਕੀਤੀ ਗਈ ਹੈ ਜਾਂ ਨਹੀਂ।