ਕੈਲਗਰੀ ਦੇ ਇੱਕ ਹਾਈ ਸਕੂਲ ਦੇ ਬਾਹਰ ਚਾਕੂ ਮਾਰਨ ਤੋਂ ਬਾਅਦ ਇੱਕ ਨੌਜਵਾਨ ਮੁੰਡੇ ਨੂੰ ਗੰਭੀਰ ਸੱਟਾਂ ਲੱਗੀਆਂ। ਕੈਲਗਰੀ ਪੁਲਿਸ ਸਰਵਿਸ (CPS) ਨੇ ਦੱਸਿਆ ਹੈ ਕਿ ਐਮਰਜੈਂਸੀ ਅਮਲੇ ਨੂੰ ਸ਼ਾਮ 4:20 ਵਜੇ ਦੇ ਕਰੀਬ 4 ਸਟ੍ਰੀਟ NW ਅਤੇ 64 Avenue NW ਦੇ ਨੇੜੇ ਜੌਹਨ ਜੀ ਡੀਫੇਨਬੇਕਰ ਹਾਈ ਸਕੂਲ ਵਿੱਚ ਚਾਕੂ ਮਾਰਨ ਦੀਆਂ ਰਿਪੋਰਟਾਂ ਲਈ ਬੁਲਾਇਆ ਗਿਆ ਸੀ। ਜਿਥੇ ਪੁਲਿਸ ਨੂੰ ਸਕੂਲ ਦੇ ਬਾਹਰ ਇੱਕ ਨੌਜਵਾਨ ਜਿਸਦੀ ਬਾਂਹ ਅਤੇ ਪਿੱਠ ਦੇ ਉੱਪਰਲੇ ਹਿੱਸੇ ਵਿੱਚ ਚਾਕੂ ਮਾਰਿਆ ਗਿਆ ਸੀ, ਮਿਲਿਆ। ਉਸ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਅਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਰਿਪੋਰਟ ਮੁਤਾਬਕ ਅਧਿਕਾਰੀਆਂ ਨੇ ਮੌਕੇ ‘ਤੇ ਹਥਿਆਰ ਵੀ ਬਰਾਮਦ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਸਕੂਲ ਦਾ ਦਿਨ ਖਤਮ ਹੋਣ ਤੋਂ ਬਾਅਦ ਵਾਪਰੀ ਜਿਸ ਕਰਕੇ ਹਾਈ ਸਕੂਲ ਅਤੇ ਨੇੜਲੇ ਸਕੂਲਾਂ ਨੂੰ ਤਾਲਾਬੰਦ ਨਹੀਂ ਕੀਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੀ ਫੁਟੇਜ ਸਾਹਮਣੇ ਆਈ ਹੈ ਜਾਂਚਕਰਤਾ ਉਸ ਸੁਰੱਖਿਆ ਫੁਟੇਜ ਦੀ ਸਮੀਖਿਆ ਕਰਨਗੇ ਅਤੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਗਵਾਹਾਂ ਨਾਲ ਗੱਲ ਕਰਨਗੇ। ਹਾਲਾਂਕਿ ਅਜੇ ਤੱਕ ਕੋਈ ਸ਼ੱਕੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਅਤੇ ਮਾਮਲੇ ਵਿੱਚ ਜਾਂਚ ਜਾਰੀ ਹੈ।