ਪੁਲਿਸ ਦਾ ਕਹਿਣਾ ਹੈ ਕਿ ਉੱਤਰ-ਪੱਛਮੀ ਕੈਲਗਰੀ ਦੇ ਇੱਕ ਘਰ ਤੋਂ ਬਾਹਰ ਚੱਲ ਰਹੇ ਧੋਖਾਧੜੀ ਦੇ ਨੈਟਵਰਕ ਵਿੱਚ ਕਥਿਤ ਭੂਮਿਕਾ ਲਈ ਦੋ ਵਿਅਕਤੀਆਂ ਨੂੰ 90 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਅਕਤੂਬਰ 2023 ਵਿੱਚ, ਤਫ਼ਤੀਸ਼ਕਾਰਾਂ ਨੂੰ ਸਥਾਨਕ ਅਤੇ ਇੰਟਰ-ਪ੍ਰੋਵਿੰਸ ਬ੍ਰੇਕ ਅਤੇ ਐਂਟਰਸ ਦੀ ਇੱਕ ਲੜੀ ਦੇ ਬਾਅਦ, ਸ਼ਹਿਰ ਵਿੱਚ ਇੱਕ ਵੱਡੇ ਧੋਖਾਧੜੀ ਦੀ ਕਾਰਵਾਈ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਬਾਰੇ ਪਤਾ ਲੱਗਾ। ਪੁਲਿਸ ਦਾ ਮੰਨਣਾ ਹੈ ਕਿ ਸ਼ੱਕੀ ਵਿਅਕਤੀਆਂ ਨੇ ਪਛਾਣ ਦਸਤਾਵੇਜ਼, ਬੈਂਕਿੰਗ ਜਾਣਕਾਰੀ ਅਤੇ ਹੋਰ ਮੁਦਰਾ ਸਾਮਾਨ ਚੋਰੀ ਕਰਨ ਲਈ ਸਟੋਰੇਜ ਲਾਕਰ, ਮੋਟਲ ਅਫਸਰਾਂ ਅਤੇ ਹੋਰ ਵਪਾਰਕ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ। ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ ਚੋਰੀ ਕੀਤ ਹੋਏ ਸਮਾਨ ਨੂੰ ਬੋਅ ਵਿਊ ਰੋਡ ਨੋਰਥ ਵੈਸਟ ਤੇ ਸਥਿਤ ਇੱਕ ਘਰ ਵਿੱਚ ਲੈ ਕੇ ਆਉਂਦੇ ਸੀ, ਜਿਥੇ ਉਹ ਕੰਪਿਊਟਰਾਂ, ਪ੍ਰਿੰਟਰਾਂ ਅਤੇ ਹੋਰ ਚੀਜ਼ਾਂ ਦੀ ਵਰਤੋਂ ਕਰਕੇ ਝੂਠੀ ਆਈਡੀ ਜਾਂ ਚੈੱਕ ਬਣਾਉਂਦੇ ਸੀ ਤਾਂ ਜੋ ਉਹ ਧੋਖਾਧੜੀ ਕਰਨ ਵਿੱਚ ਕਾਮਯਾਬ ਹੋਣ। ਅਧਿਕਾਰੀਆਂ ਨੇ 2 ਮਈ ਨੂੰ ਸਾਰੇ ਘਰ ਦੀ ਤਲਾਸ਼ੀ ਲਈ ਅਤੇ 28 ਚੀਜ਼ਾਂ ਜ਼ਬਤ ਕੀਤੀਆਂ ਜਿਸ ਵਿੱਚ ਫੇਕ ਆਈਡੀ, ਟੈਕਸ ਜਾਣਕਾਰੀ, ਝੂਠੀ ਆਈਡੀ ਬਣਾਉਣ ਲਈ ਇਲੈਕਟ੍ਰੋਨਿਕ ਡਿਵਾਇਸ ਅਤੇ 2 ਵਾਹਨ ਧੋਖਾਧੜੀ ਦੇ ਮਾਮਲੇ ਵਿੱਚ ਜ਼ਬਤ ਕੀਤੇ। ਇਸ ਮਾਮਲੇ ਵਿੱਚ ਸੁਸੈਨ ਜੇਨ ਹੀਲੀਅਰ ਨਾਂ ਦੀ ਔਰਤ ਦਰਜਨਾਂ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ ਜਿਸ ਵਿੱਚ 19 ਦੋਸ਼, ਝੂਠੇ ਪਛਾਣ ਦਸਤਾਵੇਜ਼ ਰੱਖਣ ਦੇ ਲੱਗੇ ਹਨ ਅਤੇ 13 ਦੋਸ਼ 5 ਹਜ਼ਾਰ ਡਾਲਰ ਤੱਕ ਦੀ ਚੋਰੀ ਕੀਤੀ ਗਈ ਜ਼ਾਇਦਾਦ ਦੇ ਲੱਗੇ ਅਤੇ 9 ਦੋਸ਼ ਪਛਾਣ ਦੀ ਚੋਰੀ ਕਰਨ ਦੇ ਲੱਗੇ ਹਨ। 41 ਸਾਲਾ ਨੂੰ ਸੋਮਵਾਰ 27 ਮਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਬ੍ਰਾਇਨ ਮਾਈਕਲ ਬਿਸਕੀ ‘ਤੇ ਵੀ ਕਈ ਦੋਸ਼ ਲਗਾਏ ਗਏ ਹਨ। ਜਿਨ੍ਹਾਂ ਵਿੱਚੋਂ ਅੱਠ ਦੋਸ਼ 5,000 ਡਾਲਰ ਤੱਕ ਦੀ ਚੋਰੀ ਦੀ ਸੰਪਤੀ ਤੋਂ ਪਛਾਣ ਦਸਤਾਵੇਜ਼ ਬਣਾਉਣ ਅਤੇ ਹੋਰ 8 ਦੋਸ਼ ਕਬਜ਼ਾ ਕਰਨ ਦੇ ਵੀ ਲੱਗੇ ਹਨ। 43 ਸਾਲਾ ਮਾਈਕਲ ਬਿਸਕੀ ਨੂੰ ਮੰਗਲਵਾਰ 21 ਮਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਜਿਸ ਦਾ ਵੀ ਕੋਈ ਮਾਲੀ ਨੁਕਸਾਨ ਹੋਇਆ ਹੈ ਜਾਂ ਉਹਨਾਂ ਦੀ ਨਿੱਜੀ ਜਾਣਕਾਰੀ ਨਾਲ ਧੋਖਾਧੜੀ ਦੇ ਕਾਰਨ ਛੇੜਛਾੜ ਹੋਈ ਹੈ ਤਾਂ ਉਨ੍ਹਾਂ ਨੂੰ ਕੈਲਗਰੀ ਪੁਲਿਸ ਸਰਵਿਸ ਦੀ ਨੋਨ-ਐਮਰਜੈਂਸੀ ਲਾਈਨ 403-266-1234 ਤੇ ਜਾਂ ਅਗਿਆਤ ਤੌਰ ਤੇ ਕ੍ਰਾਈਮ ਸਟੋਪਰਸ ਨੂੰ ਇਸਦੀ ਰਿਪੋਰਟ ਕਰਨ ਲਈ ਕਿਹਾ ਗਿਆ ਹੈ।