BTV BROADCASTING

Calgary ‘ਚ ਕਤਲੇਆਮ? Homicide detectives ਕਰ ਰਹੇ ਜਾਂਚ

Calgary ‘ਚ ਕਤਲੇਆਮ? Homicide detectives ਕਰ ਰਹੇ ਜਾਂਚ

Calgary ‘ਚ ਕਤਲੇਆਮ? Homicide detectives ਕਰ ਰਹੇ ਜਾਂਚ! ਪੁਲਿਸ ਦਾ ਕਹਿਣਾ ਹੈ ਕਿ ਸੋਮਵਾਰ ਸਵੇਰੇ ਦੱਖਣ-ਪੂਰਬੀ ਕੈਲਗਰੀ ਵਿੱਚ ਇੱਕ ਘਰ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਹੋਮੀਸਾਈਡ ਜਾਸੂਸ ਇਸ ਮਾਮਲੇ ਵਿੱਚ ਜਾਂਚ ਕਰ ਰਹੇ ਹਨ। ਕਿਸੇ ਵਿਅਕਤੀ ਵੱਲੋਂ ਹਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਸਵੇਰੇ 8:25 ਤੇ ਅਧਿਕਾਰੀਆਂ ਨੂੰ ਪ੍ਰੈਸਵਿਕ ਟੇਰੇਸ ਦੱਖਣ-ਪੂਰਬ ਦੇ 300 ਬਲਾਕ ਵਿੱਚ ਇੱਕ ਰਿਹਾਇਸ਼ ‘ਤੇ ਬੁਲਾਇਆ ਗਿਆ। ਜਿਥੇ ਘਟਨਾ ਸਥਾਨ ‘ਤੇ ਇੱਕ ਵਿਅਕਤੀ ਦੀ ਲਾਸ਼ ਮਿਲੀ ਅਤੇ ਪੁਲਿਸ ਨੇ ਕਿਹਾ ਕਿ ਮੌਤ ਨੂੰ “ਸ਼ੱਕੀ ਮੰਨਿਆ ਜਾ ਰਿਹਾ ਹੈ। ਪੁਲਿਸ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਮੌਤ ਦੇ ਢੰਗ ਅਤੇ ਕਾਰਨ ਦੀ ਪੁਸ਼ਟੀ ਕਰਨ ਲਈ ਇੱਕ ਪੋਸਟਮਾਰਟਮ ਬਾਅਦ ਦੀ ਮਿਤੀ ‘ਤੇ ਤਹਿ ਕੀਤਾ ਜਾਵੇਗਾ। ਪੁਲਿਸ ਨੇ ਕਿਹਾ ਕਿ ਜਾਂਚ ਵਿੱਚ ਇੱਕ ਸ਼ੱਕੀ “ਪੁਲਿਸ ਦੇ ਆਉਣ ਤੋਂ ਪਹਿਲਾਂ ਮੌਕੇ ਤੋਂ ਫਰਾਰ ਹੋ ਗਿਆ” ਪਰ ਇੱਕ ਵਿਅਕਤੀ ਨੂੰ ਨੇੜਲੇ ਸ਼ਾਪਿੰਗ ਪਲਾਜ਼ਾ ਤੋਂ ਪੁਲਿਸ ਹਿਰਾਸਤ ਵਿੱਚ ਲਿਆ ਗਿਆ ਹੈ। ਅਤੇ ਫਿਲਹਾਲ ਇਸ ਸਮੇਂ ਜਾਂਚਕਰਤਾਵਾਂ ਵਲੋਂ ਕਿਸੇ ਹੋਰ ਸ਼ੱਕੀ ਦੀ ਭਾਲ ਨਹੀਂ ਕੀਤੀ ਜਾ ਰਹੀ।

Related Articles

Leave a Reply