ਹਮਬੋਲਟ ਬ੍ਰੋਂਕੋਸ ਬੱਸ ਹਾਦਸੇ ਦਾ ਕਾਰਨ ਬਣੇ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੇ ਆਪਣਾ ਸਥਾਈ ਨਿਵਾਸੀ ਦਰਜਾ, ਵਾਪਸ ਲੈਣ ਲਈ ਅਰਜ਼ੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਨੇ ਮਈ ਵਿੱਚ ਜਸਕੀਰਤ ਸਿੰਘ ਸਿੱਧੂ ਲਈ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕੀਤੇ ਸਨ ਅਤੇ ਉਸ ਦਾ ਸਥਾਈ ਨਿਵਾਸੀ ਦਾ ਦਰਜਾ ਰੱਦ ਕਰ ਦਿੱਤਾ ਗਿਆ ਸੀ। ਜਸਕੀਰ ਸਿੰਘ ਸਿੱਧੂ ਭਾਰਤ ਤੋਂ ਹਨ ਅਤੇ 2014 ਵਿੱਚ ਉਹ ਕੈਨੇਡਾ ਆਇਆ ਸੀ। ਸਾਲ 2018 ਵਿੱਚ, ਕੈਲਗਰੀ ਵਿੱਚ ਰਹਿੰਦੇ ਹੋਏ, ਰੂਕੀ ਟਰੱਕ ਡਰਾਈਵਰ, ਟਿਸਡੇਲ, ਸੈਸਕ ਦੇ ਨੇੜੇ ਇੱਕ ਪੇਂਡੂ ਚੌਰਾਹੇ ‘ਤੇ ਜੂਨੀਅਰ ਹਾਕੀ ਟੀਮ ਦੀ ਬੱਸ ਦੇ ਰਸਤੇ ਵਿੱਚ ਸਟਾਪ ਸਾਈਨ ਨੂੰ ਬਿਨ੍ਹਾਂ ਦੇਖੇ ਅੱਗੇ ਨਿਕਲ ਗਿਆ। ਜਿਸ ਕਰਕੇ ਬੱਸ ਕਰੈਸ਼ ਹੋ ਗਈ ਅਤੇ ਹਾਦਸੇ ਵਿੱਚ ਬੱਸ ਚ ਸਵਾਰ 16 ਲੋਕਾਂ ਦੀ ਮੌਤ ਹੋ ਗਈ ਸੀ ਅਤੇ 13 ਜ਼ਖਮੀ ਹੋ ਗਏ ਸੀ। ਜਿਸ ਤੋਂ ਬਾਅਦ ਸਿੱਧੂ ਤੇ ਮੁਕਦਮਾ ਚਲਾਇਆ ਗਿਆ। ਜਿਸ ਵਿੱਚ ਉਸ ਨੂੰ ਖਤਰਨਾਕ ਡਰਾਈਵਿੰਗ ਅਪਰਾਧ ਲਈ ਦੋਸ਼ੀ ਮੰਨਿਆ ਗਿਆ ਅਤੇ ਅੱਠ ਸਾਲ ਦੀ ਸਜ਼ਾ ਸੁਣਾਈ ਗਈ। ਇਸ ਮਾਮਲੇ ਵਿੱਚ ਉਸ ਨੂੰ ਪਿਛਲੇ ਸਾਲ ਪੂਰੀ ਪੈਰੋਲ ਮਿਲੀ ਸੀ। ਅਤੇ ਹਾਲ ਹੀ ਵਿੱਚ ਉਸ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਹੁਣ ਸਿੱਧੂ ਦੇ ਵਕੀਲ ਮਾਈਕਲ ਗ੍ਰੀਨੀ ਦਾ ਕਹਿਣਾ ਹੈ ਕਿ ਉਸਦੇ ਮੁਵੱਕਿਲ ਨੇ ਮਾਨਵੀ ਆਧਾਰ ‘ਤੇ ਸਥਾਈ ਨਿਵਾਸੀ ਦਾ ਦਰਜਾ ਪ੍ਰਾਪਤ ਕਰਨ ਲਈ ਅਰਜ਼ੀ ਦਿੱਤੀ ਹੈ। ਗ੍ਰੀਨੀ ਨੇ ਕਿਹਾ, ਟੈਸਟ ਉਹ ਹੈ ਜੋ ਇੱਕ ਵਾਜਬ ਵਿਅਕਤੀ ਇਸ ਵਿਅਕਤੀ ਦੀ ਬਦਕਿਸਮਤੀ ਨੂੰ ਦੂਰ ਕਰਨਾ ਚਾਹੁੰਦਾ ਹੈ। ਵਕੀਲ ਨੇ ਅੱਗੇ ਕਿਹਾ ਕਿ ਹੁਣ, ਇਹ ਉਸਦੀ ਗਲਤੀ ਦੇ ਨਤੀਜਿਆਂ ਦੀ ਭਿਆਨਕ ਪ੍ਰਕਿਰਤੀ ਦੇ ਵਿਰੁੱਧ ਹੈ। ਉਸ ਕੋਲ ਮਨੁੱਖਤਾਵਾਦੀ ਆਧਾਰਾਂ ਦੇ ਮਾਮਲੇ ਵਿੱਚ ਉਸ ਲਈ ਸਭ ਕੁਝ ਹੈ। ਗ੍ਰੀਨੀ ਨੇ ਕਿਹਾ ਕਿ ਸੰਭਾਵਤ ਤੌਰ ‘ਤੇ ਕਈ ਮਹੀਨਿਆਂ ਤੱਕ ਅਰਜ਼ੀ ਬਾਰੇ ਕੋਈ ਅਪਡੇਟ ਨਹੀਂ ਆਵੇਗੀ ਅਤੇ ਅਰਜ਼ੀ ਦੀ ਪ੍ਰਕਿਰਿਆ ਪੂਰਾ ਹੋਣ ਲਈ ਸੰਭਾਵਤ ਤੌਰ ‘ਤੇ ਦੋ ਸਾਲ ਲੱਗ ਜਾਣਗੇ। ਉਸ ਨੇ ਕਿਹਾ ਕਿ ਅਰਜ਼ੀ ਦੀ ਇਸ ਪ੍ਰਕਿਰਿਆ ਵਿੱਚ ਉਹ ਦੇਖਦੇ ਹਨ ਕਿ ਅਪਲਾਈ ਕਰਨ ਵਾਲਾ ਵਿਅਕਤੀ ਕੈਨੇਡਾ ਵਿੱਚ ਕਿੰਨੀ ਚੰਗੀ ਤਰ੍ਹਾਂ ਸਥਾਪਤ ਹੈ, ਉਸ ਦੇ ਕਿਸ ਤਰ੍ਹਾਂ ਦੇ ਪਰਿਵਾਰਕ ਸਬੰਧ ਅਤੇ ਭਾਈਚਾਰਕ ਸਬੰਧ ਹਨ। ਅਤੇ ਉਹ ਬੱਚੇ ਦੇ ਸਰਵੋਤਮ ਹਿੱਤਾਂ ਨੂੰ ਦੇਖਦੇ ਹਨ। ਦੱਸਦਈਏ ਕਿ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਦਾ ਇੱਕ ਬੱਚਾ ਹੈ ਜਿਸ ਦੀ ਇੱਕ ਸਾਲ ਦੀ ਉਮਰ ਹੈ ਅਤੇ ਉਸ ਨੂੰ ਇਸ ਉਮਰ ਵਿੱਚ ਦਿਲ ਅਤੇ ਫੇਫੜਿਆਂ ਦੀਆਂ ਗੰਭੀਰ ਸਮੱਸਿਆਵਾਂ ਹਨ। ਸਿੱਧੂ ਦੇ ਵਕੀਰ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਮਾਮਲੇ ਵਿੱਚ, ਇਹ ਹਾਲਾਤ ਅਸਲ ਵਿੱਚ ਇੱਕ ਫਰਕ ਪੈਦਾ ਕਰਦੇ ਹਨ। ਉਸ ਬੱਚੇ ਲਈ ਆਪਣੀ ਸਿਹਤ ਦੀ ਸਥਿਤੀ ਦੇ ਨਾਲ ਭਾਰਤ ਵਿੱਚ ਰਹਿਣਾ ਬਹੁਤ ਮੁਸ਼ਕਲ ਹੋਵੇਗਾ। ਇਸ ਲਈ ਬੱਚੇ ਦੇ ਸਰਵੋਤਮ ਹਿੱਤ ਲਈ ਇਹ ਇੱਕ ਵੱਡਾ ਮੁੱਦਾ ਹੈ। ਹਾਲਾਂਕਿ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਕਈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਸਿੱਧੂ ਨੂੰ ਡਿਪੋਰਟ ਕਰਨਾ ਚਾਹੁੰਦੇ ਹਨ। ਪਰ ਦੂਜਿਆਂ ਨੇ ਉਸ ਨੂੰ ਰਹਿਣ ਦੀ ਇਜਾਜ਼ਤ ਦੇਣ ਲਈ ਕਿਹਾ ਹੈ। ਅਤੇ ਕੈਲਗਰੀ ਵਿੱਚ ਵੀ ਰੇਕੰਸੀ ਲੀਏਸ਼ਨ ਐਕਸ਼ਨ ਗਰੁੱਪ ਨੇ ਸਿੱਧੂ ਨੂੰ ਆਪਣਾ ਸਮਰਥਨ ਦਿੱਤਾ ਹੈ।