BTV BROADCASTING

Watch Live

Bigg Boss OTT 3 ਤੋਂ ਬਾਹਰ ਹੁੰਦੇ ਹੀ Kritika Malik ਨੇ ਵਿਆਹ ‘ਤੇ ਤੋੜੀ ਚੁੱਪੀ

Bigg Boss OTT 3 ਤੋਂ ਬਾਹਰ ਹੁੰਦੇ ਹੀ Kritika Malik ਨੇ ਵਿਆਹ ‘ਤੇ ਤੋੜੀ ਚੁੱਪੀ

ਬਿੱਗ ਬੌਸ ਓਟੀਟੀ ਸੀਜ਼ਨ 3 ਦਾ ਗ੍ਰੈਂਡ ਫਿਨਾਲੇ ਕੱਲ੍ਹ 2 ਅਗਸਤ ਨੂੰ ਹੋਇਆ। ਪਹਿਲੇ ਦੋ ਸੀਜ਼ਨ ਦੀ ਤਰ੍ਹਾਂ ਇਸ ਸੀਜ਼ਨ ਨੂੰ ਵੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਅਤੇ ਇਸ ਵਾਰ ਸਨਾ ਮਕਬੂਲ ਨੂੰ ਸੀਜ਼ਨ 3 ਦੀ ਵਿਜੇਤਾ ਦਾ ਤਾਜ ਪਹਿਨਾਇਆ ਗਿਆ। ਜਦੋਂ ਕਿ ਨਾਜ਼ੀ ਫਸਟ ਰਨਰ ਅੱਪ ਅਤੇ ਰਣਵੀਰ ਸ਼ੋਰੀ ਦੂਜੇ ਰਨਰ ਅੱਪ ਬਣੇ।

ਬਹੁ-ਵਿਆਹ ‘ਤੇ ਕੀ ਬੋਲੀ ਕ੍ਰਿਤਿਕਾ

ਅਰਮਾਨ ਮਲਿਕ ਅਤੇ ਉਨ੍ਹਾਂ ਦੀਆਂ ਪਤਨੀਆਂ ਪਾਇਲ-ਕ੍ਰਿਤਿਕਾ ਨੇ ਅਨਿਲ ਕਪੂਰ ਦੁਆਰਾ ਹੋਸਟ ਕੀਤੇ ਗਏ ਬਿੱਗ ਬੌਸ ਓਟੀਟੀ ਸ਼ੋਅ ਵਿੱਚ ਸਭ ਤੋਂ ਵੱਧ ਸੁਰਖੀਆਂ ਬਟੋਰੀਆਂ। ਸ਼ੋਅ ‘ਚ ਤਿੰਨਾਂ ਤੋਂ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਕਈ ਸਵਾਲ-ਜਵਾਬ ਪੁੱਛੇ ਗਏ। ਇੱਥੋਂ ਤੱਕ ਕਿ ਜਦੋਂ ਕ੍ਰਿਤਿਕਾ ਟਾਪ 5 ਵਿੱਚੋਂ ਬਾਹਰ ਹੋ ਗਈ ਸੀ ਤਾਂ ਉਸ ਤੋਂ ਬਹੁ-ਵਿਆਹ ਉੱਤੇ ਸਵਾਲ ਉਠਾਏ ਗਏ ਸਨ।

ਇਸ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਅਸੀਂ ਤਿੰਨੋਂ ਹੀ ਬਹੁ-ਵਿਆਹ ਦਾ ਸਮਰਥਨ ਨਹੀਂ ਕਰਦੇ। ਸਾਡੇ ਵਿਆਹ ਨੂੰ 7 ਸਾਲ ਹੋ ਗਏ ਹਨ। ਜਦੋਂ ਸਾਡਾ ਵਿਆਹ ਹੋਇਆ ਤਾਂ ਅਸੀਂ ਸੋਸ਼ਲ ਮੀਡੀਆ ‘ਤੇ ਨਹੀਂ ਸੀ। ਗੱਲ ਤਾਂ ਹੋ ਗਈ, ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਅਸੀਂ ਦੋ ਵਿਆਹਾਂ ਦਾ ਬਿਲਕੁਲ ਵੀ ਸਮਰਥਨ ਨਹੀਂ ਕਰਦੇ।

Related Articles

Leave a Reply