ਬੰਗਲਾਦੇਸ਼ (Bangladesh) ਵਿੱਚ ਅਨਿਸ਼ਚਿਤਤਾ ਦਾ ਦੌਰ ਖ਼ਤਮ ਨਹੀਂ ਹੋ ਰਿਹਾ ਹੈ। ਅੰਤਰਿਮ ਸਰਕਾਰ (interim government) ਦੇ ਗਠਨ ਦੇ ਨੌਂ ਦਿਨਾਂ ਦੇ ਅੰਦਰ, ਬ੍ਰਿਗੇਡੀਅਰ ਜਨਰਲ (ਸੇਵਾਮੁਕਤ) ਐਮ ਸਖਾਵਤ ਹੁਸੈਨ (Sakhawat Hussain) ਨੂੰ ਇੰਚਾਰਜ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਹਟਾ (removed from the post) ਦਿੱਤਾ ਗਿਆ ਹੈ।
ਹੁਣ ਉਨ੍ਹਾਂ ਨੂੰ ਅੰਤਰਿਮ ਸਰਕਾਰ ਵਿੱਚ ਟੈਕਸਟਾਈਲ ਅਤੇ ਜੂਟ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਹੈ। ਗ੍ਰਹਿ ਮੰਤਰਾਲੇ ਦਾ ਚਾਰਜ ਹੁਣ ਬ੍ਰਿਗੇਡੀਅਰ ਜਨਰਲ (ਸੇਵਾਮੁਕਤ) ਜਹਾਂਗੀਰ ਆਲਮ ਚੌਧਰੀ ਨੂੰ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਸ਼ੁੱਕਰਵਾਰ ਨੂੰ ਸਰਕਾਰ ਵਿੱਚ ਸ਼ਾਮਲ ਕੀਤਾ ਗਿਆ ਸੀ। ਚੌਧਰੀ ਕੋਲ ਖੇਤੀਬਾੜੀ ਮੰਤਰਾਲੇ ਦਾ ਚਾਰਜ ਵੀ ਹੋਵੇਗਾ। ਸ਼ੁੱਕਰਵਾਰ ਨੂੰ ਚੌਧਰੀ ਸਮੇਤ ਚਾਰ ਨਵੇਂ ਸਲਾਹਕਾਰਾਂ ਨੂੰ ਅੰਤਰਿਮ ਸਰਕਾਰ ਵਿੱਚ ਸ਼ਾਮਲ ਕੀਤਾ ਗਿਆ ਸੀ।