BTV BROADCASTING

Banff National Park ‘ਚ Cougar ਨੇ ਵਿਅਕਤੀ ‘ਤੇ ਕੀਤਾ Attack

Banff National Park ‘ਚ Cougar ਨੇ ਵਿਅਕਤੀ ‘ਤੇ ਕੀਤਾ Attack

ਬੈਨਫ ਨੈਸ਼ਨਲ ਪਾਰਕ ਦੇ ਇੱਕ ਪ੍ਰਸਿੱਧ wildlife ਖੇਤਰ ਵਿੱਚ ਇੱਕ ਕੂਗਰ ਨੇ ਵਿਅਕਤੀ ਦੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਪੀੜਤ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਮੁਤਾਬਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਅਲਬਰਟਾ ਹੈਲਥ ਸਰਵਿਸਸ ਨੇ ਜਾਣਕਾਰੀ ਦਿੱਤੀ ਕੀ EMS ਦੇ ਅਮਲੇ ਨੇ ਸੋਮਵਾਰ ਨੂੰ ਸਵੇਰੇ 11 ਵਜੇ ਦੇ ਆਸਪਾਸ ਰੌਕਬਾਊਂਡ ਝੀਲ ਦੇ ਟ੍ਰੇਲਹੈੱਡ ‘ਤੇ ਐਮਰਜੈਂਸੀ ਕੋਲ ਦਾ ਜਵਾਬ ਦਿੱਤਾ ਜਿਥੇ ਇੱਕ ਵਿਅਕਤੀ ਤੇ ਕੂਗਰ ਦੁਆਰਾ ਹਮਲਾ ਕੀਤਾ ਗਿਆ ਸੀ। ਪਬਲਿਕ ਐਜੂਕੇਸ਼ਨ ਅਫਸਰ ਸਟੂਅਰਟ ਬ੍ਰੀਡੋ ਨੇ ਮੰਗਲਵਾਰ ਨੂੰ ਇੱਕ ਈਮੇਲ ਬਿਆਨ ਵਿੱਚ ਕਿਹਾ, , ਈਐਮਐਸ ਨੇ ਮੌਕੇ ਤੇ ਪਹੁੰਚ ਕੇ ਇੱਕ ਬਾਲਗ ਮਰੀਜ਼ ਦੀ ਦੇਖਭਾਲ ਕੀਤੀ ਜੋ ਪਾਰਕਸ ਕੈਨੇਡਾ ਦੇ ਅਧਿਕਾਰੀਆਂ ਦੀ ਦੇਖਭਾਲ ਵਿੱਚ ਮੌਜੂਦ ਸੀ।

ਪਾਰਕਸ ਕੈਨੇਡਾ ਨੇ ਸੋਮਵਾਰ ਦੇਰ ਰਾਤ ਫੇਸਬੁੱਕ ‘ਤੇ ਕੈਸਲ ਮਾਉਂਟੇਨ ਲੁੱਕਆਊਟ ਅਤੇ ਸਿਲਵਰਟਨ ਫਾਲਸ ਲਈ ਇੱਕ ਖੇਤਰ ਬੰਦ ਹੋਣ ਬਾਰੇ ਇੱਕ ਬੁਲੇਟਿਨ ਪੋਸਟ ਕੀਤਾ ਸੀ, ਜਿਸ ਵਿੱਚ ਰੌਕਬਾਊਂਡ ਝੀਲ ਵੀ ਸ਼ਾਮਲ ਹੈ, ਜੋ ਕਿ ਬੈਨਫ ਅਤੇ ਲੇਕ ਲੁਈਸ, ਦੇ ਵਿਚਕਾਰ ਲਗਭਗ ਅੱਧਾ ਰਸਤਾ ਹੈ। ਹਾਲਾਂਕਿ ਪੋਸਟ ਕੀਤੇ ਗਏ ਬੁਲੇਟਿਨ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਇਹ ਕਿਉਂ ਬੰਦ ਕੀਤਾ ਗਿਆ ਸੀ ਅਤੇ ਪਾਰਕਸ ਕੈਨੇਡਾ ਨੇ ਮੰਗਲਵਾਰ ਨੂੰ ਇਸ ਬਾਰੇ ਟਿੱਪਣੀ ਲਈ ਬੇਨਤੀ ਦਾ ਤੁਰੰਤ ਜਵਾਬ ਨਹੀਂ ਦਿੱਤਾ। ਬੈਂਫ ਨੈਸ਼ਨਲ ਪਾਰਕ ਵਿੱਚ ਕੂਗਰ ਇੱਕ ਕੁਦਰਤੀ ਤੌਰ ਤੇ ਸ਼ਿਕਾਰੀ ਹਨ ਪਰ ਇਨਸਾਨਾਂ ਤੇ ਕੂਗਰਸ ਦਾ ਹਮਲਾ ਬਹੁਤ ਘੱਟ ਹੁੰਦਾ ਹੈ। ਇਸ ਮਾਮਲੇ ਨੂੰ ਲੈ ਕੇ ਮਾਹਰਾਂ ਦਾ ਕਹਿਣਾ ਹੈ ਕਿ ਜਿਸ ਜਗ੍ਹਾ ਤੇ ਕੂਗਰ ਰਹਿੰਦੇ ਹਨ ਉਸ ਥਾਂ ਤੇ ਸਭ ਤੋਂ ਵਧੀਆ ਰੱਖਿਆ ਇਹ ਯਕੀਨੀ ਬਣਾਉਣਾ ਹੈ ਕਿ ਤੁਹਾਡਾ ਕਿਸੇ ਕੂਗਰ ਨਾਲ ਏਨਕਾਉਂਟਰ ਨਾ ਹੋਵੇ ਪਰ ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਐਕਸਪਰਟਸ ਉਸ ਸਮੇਂ ਕੂਗਰ ਦਾ ਸਾਹਮਣਾ ਕਰਨ ਅਤੇ ਹੌਲੀ-ਹੌਲੀ ਪਿੱਛੇ ਹਟਣ, ਉਸ ਦੇ ਸਾਹਮਣੇ ਵੱਡੇ ਦਿਖਾਈ ਦੇਣ ਦੀ ਕੋਸ਼ਿਸ਼ ਕਰਨ ਅਤੇ ਰੌਲਾ ਪਾਉਣ, ਲਾਠੀਆਂ ਹਿਲਾ ਕੇ ਜਾਂ ਪੱਥਰ ਸੁੱਟ ਕੇ ਹਮਲਾਵਰ ਹੋਣ ਦਾ ਸੁਝਾਅ ਦਿੰਦੇ ਹਨ।

Related Articles

Leave a Reply