BTV BROADCASTING

B.C. ਪੁਲਿਸ ਅਧਿਕਾਰੀ ਮੈਥਿਊ ਬਾਲ ਨੇ ਯੋਨ ਸ਼ੋਸ਼ਣ ਦੇ ਦੋਸ਼ਾਂ ਦੇ ਬਾਅਦ ਖੁਦਕੁਸ਼ੀ ਕੀਤੀ

B.C. ਪੁਲਿਸ ਅਧਿਕਾਰੀ ਮੈਥਿਊ ਬਾਲ ਨੇ ਯੋਨ ਸ਼ੋਸ਼ਣ ਦੇ ਦੋਸ਼ਾਂ ਦੇ ਬਾਅਦ ਖੁਦਕੁਸ਼ੀ ਕੀਤੀ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ (CSPS) ਦੇ ਇਕ ਪੁਲਿਸ ਅਧਿਕਾਰੀ ਮੈਥਿਊ ਬਾਲ ਦੀ ਖੁਦਕੁਸ਼ੀ ਦੀ ਖਬਰ ਮਿਲੀ ਹੈ। Mathew ball 43 ਸਾਲ ਪੁਲਿਸ ਅਫਸਰ ਉੱਪਰ , ਮੰਗਲਵਾਰ ਨੂੰ SEXUAL ASSAULT ਦੇ ਦੋਸ਼ ਲਗਾਏ ਗਏ ਸਨ
ਪੁਲਿਸ ਸੋਰਸਾਂ ਅਨੁਸਾਰ, 43 ਸਾਲਾ ਮੈਥਿਊ ਬਾਲ ਦੀ ਮੌਤ ਖੁਦਕੁਸ਼ੀ ਕਰਕੇ ਹੋਈ। ਇਹ ਮਾਮਲਾ 2019 ਤੋਂ 2023 ਦੇ ਵਿਚਕਾਰ ਹੋਏ ਘਟਨਾਵਾਂ ਨਾਲ ਜੁੜਿਆ ਹੋਇਆ ਹੈ। ਵੈਨਕੂਵਰ ਪੁਲਿਸ ਵਿਭਾਗ ਨੇ ਇਹ ਜਾਂਚ ਕੀਤੀ ਅਤੇ ਮੈਥਿਊ ਬਾਲ ਤੇ ਇੱਕ ਹੋਰ ਪੁਲਿਸ ਅਧਿਕਾਰੀ ਰਾਇਨ ਜਾਨਸਟਨ ਉੱਤੇ ਗੰਭੀਰ ਦੋਸ਼ ਲਗਾਏ ਹਨ

ਵੈਨਕੂਵਰ ਪੁਲਿਸ ਦੇ ਡਿਪਟੀ ਚੀਫ਼ ਫਿਓਨਾ ਵਿਲਸਨ ਨੇ ਕਿਹਾ ਕਿ ਮੈਥਿਊ ਬਾਲ ਅਤੇ ਰਾਇਨ ਜਾਨਸਟਨ ਨੇ ਇਕ ਔਰਤ ਨਾਲ ਅਣਚਾਹੀ ਸ਼ਰੀਰਕ ਸੰਬੰਧ ਬਣਾਏ ਜੋ ਉਨ੍ਹਾਂ ਨੂੰ ਡਿਊਟੀ ਦੌਰਾਨ ਮਿਲੀ ਸੀ। ਇਹ ਘਟਨਾਵਾਂ 2019 ਤੋਂ 2023 ਵਿਚਕਾਰ ਹੋਈਆਂ।

ਮੈਥਿਊ ਬਾਲ, ਨੇ ਕੈਲਗਰੀ ਪੁਲਿਸ ਸੇਵਾ ਵਿੱਚ ਲਗਭਗ 12 ਸਾਲ ਤੱਕ ਕੰਮ keeta atte , 2016 ਵਿੱਚ ਸੈਂਟਰਲ ਸਾਨਿਚ ਪੁਲਿਸ ਸੇਵਾ ਨਾਲ ਜੁੜੇ ਸਨ
ਕੈਲਗਰੀ ਪੁਲਿਸ ਸੇਵਾ ਨੇ ਮੈਥਿਊ ਬਾਲ ‘ਤੇ ਲੱਗੇ ਦੋਸ਼ਾਂ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਕਿ ਇਹ ਰਵੱਈਆ ਸੇਵਾ ਦੀਆਂ ਕਦਰਾਂ ਅਤੇ ਮੁੱਢਲੇ ਕੰਮਾਂ ਨਾਲ ਮੇਲ ਨਹੀਂ ਖਾਂਦਾ।
ਪੁਲਿਸ ਮੁਖੀ ਇਅਨ ਲੌਸਨ ਨੇ ਕਿਹਾ ਕਿ ਇਹ ਮਾਮਲਾ ਸੇਵਾ ਲਈ ਸ਼ੌਕਿੰਗ ਅਤੇ ਦੁਖਦਾਈ ਹੈ।
ਪੁਲਿਸ ਸੇਵਾ ਅਤੇ ਦੋਸ਼ੀ ਅਧਿਕਾਰੀਆਂ ਦੇ ਵਿਰੁੱਧ ਜਾਂਚ ਜਾਰੀ ਹੈ.

Related Articles

Leave a Reply