ਕਈ ਮਹੀਨਿਆਂ ਬਾਅਦ ਆਖ਼ਰਕਾਰ ਅਨੁਸ਼ਕਾ ਸ਼ਰਮਾ (Anushka Sharma) ਮੁੰਬਈ ਵਾਪਸ ਆਈ ਹੈ। ਲੰਬੇ ਸਮੇਂ ਤੋਂ ਇਹ ਅਫਵਾਹ ਚੱਲ ਰਹੀ ਸੀ ਕਿ ਅਕਾਏ ਦੇ ਜਨਮ ਤੋਂ ਬਾਅਦ ਅਨੁਸ਼ਕਾ ਅਤੇ ਵਿਰਾਟ (Anushka-Virat) ਹਮੇਸ਼ਾ ਲਈ ਲੰਡਨ ਸ਼ਿਫਟ ਹੋ ਸਕਦੇ ਹਨ। ਉਦੋਂ ਤੋਂ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਮੀਡੀਆ ਦੇ ਧਿਆਨ ਤੋਂ ਦੂਰ ਅਦਾਕਾਰ ਨੇ ਉੱਥੇ ਆਪਣਾ ਦੂਜਾ ਘਰ ਵਸਾ ਲਿਆ ਹੈ।
ਅਦਾਕਾਰਾ ਨੂੰ ਅੱਜ ਸਵੇਰੇ ਮੁੰਬਈ ਏਅਰਪੋਰਟ (Mumbai Airport) ‘ਤੇ ਦੇਖਿਆ ਗਿਆ। ਆਪਣੇ ਜਨਮ ਤੋਂ ਬਾਅਦ ਅਕਾਏ ਦੀ ਇਹ ਪਹਿਲੀ ਜਨਤਕ ਦਿੱਖ ਹੈ। ਇਸ ਦੌਰਾਨ ਅਨੁਸ਼ਕਾ ਪੂਰੀ ਤਰ੍ਹਾਂ ਬਲੈਕ ਆਊਟਫਿਟ (Black outfit) ‘ਚ ਨਜ਼ਰ ਆਈ। ਇਸ ਦੌਰਾਨ ਏਅਰਪੋਰਟ ਤੋਂ ਬਾਹਰ ਨਿਕਲਦੇ ਸਮੇਂ ਪਾਪਰਾਜ਼ੀ ਨੇ ਉਸ ਨੂੰ ਆਪਣੇ ਕੈਮਰੇ ‘ਚ ਕੈਦ ਕਰ ਲਿਆ।