ਜੇ ਤੁਸੀਂ ਏਅਰ ਕੈਨੇਡਾ ਦੀ ਫਲਾਈਟ ਸਰਵਿਸ ਨੂੰ ਪਸੰਦ ਕਰਦੇ ਹੋ ਤਾਂ ਹੁਣ ਤੁਹਾਡੇ ਲਈ ਏਅਰ ਕੈਨੇਡਾ ਵਲੋਂ ਇੱਕ ਹੋਰ ਓਫਰ ਦਿੱਤਾ ਗਿਆ ਹੈ ਉਹ ਖਾਸ ਓਫਰ ਹੈ ਏਅਰ ਕੈਨਡਾ ਦੀ Luxury Bus ਵਿੱਚ ਯਾਤਰੀਆਂ ਨੂੰ ਮਿਲਣ ਵਾਲੀ ਰਾਈਡ। ਇਹ ਖਾਸ ਓਫਰ ਏਅਰ ਕੈਨੇਡਾ ਵਲੋਂ Hamilton ਅਤੇ Waterloo Region ਤੋਂ ਟੋਰੋਂਟੋ ਪੀਅਰਸਨ ਏਅਰਪੋਰਟ ਤੱਕ ਟ੍ਰੈਵਲ ਕਰਨ ਵਾਲੇ ਲੋਕਾਂ ਲਈ ਪੇਸ਼ ਕੀਤਾ ਗਿਆ ਹੈ।
ਦੇਸ਼ ਦੀ flag-carrier airline ਨੇ ਆਪ ਇੱਕ ਨਿਊਜ਼ ਰੀਲੀਜ਼ ਵਿੱਚ multimodal” service ਦਾ ਐਲਾਨ ਕੀਤਾ ਹੈ। ਏਅਰ ਕੈਨੇਡਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਬਸ ਸਰਵਿਸ ਲਈ ਬੁਕਿੰਗ ਹੁਣ ਖੁੱਲ੍ਹ ਗਈਆਂ ਹਨ ਅਤੇ pilot project ਦੀ ਮਈ ਵਿੱਚ ਸ਼ੁਰੂ ਹੋਣ ਵਾਲੇ John C. Munro Hamilton International Airport ਅਤੇ Region of Waterloo International Airport ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਹਾਲਾਂਕਿ ਅਜੇ ਇਹ ਪਤਾ ਨਹੀਂ ਲੱਗਿਆ ਹੈ ਕਿ ਇਸ ਬਸ ਸਰਵਿਸ ਦੀ ਕੀਮਤ ਕਿੰਨੀ ਹੋਵੇਗੀ, ਪਰ ਜੇ ਏਅਰ ਕੈਨੇਡਾ ਦੀ ਵੈੱਬਸਾਈਟ ਦੀ ਮੰਨੀਏ, ਤਾਂ ਇਸ ਰਾਈਡ ਦੀ ਕੀਮਤ ਫਲਾਈਠ ਦੀ ਟਿਕਟ ਵਿੱਚ ਹੀ ਸ਼ਾਮਲ ਕੀਤੀ ਹੋ ਸਕਦੀ ਹੈ।
ਇਸ ਤੋਂ ਅੱਗੇ ਜਾਣਕਾਰੀ ਦਿੰਦੇ ਹੋਏ ਏਅਰ ਕੈਨੇਡਾ ਨੇ ਕਿਹਾ ਕਿ ਇਸ ਨੇ ਸੇਵਾ ਨੂੰ ਸੰਭਵ ਬਣਾਉਣ ਲਈ ਕੋਲੋਰਾਡੋ-ਅਧਾਰਤ ਕੰਪਨੀ ਲੈਂਡਲਾਈਨ ਨਾਲ ਭਾਈਵਾਲੀ ਕੀਤੀ ਹੈ, ਜੋ ਕਿ ਸੰਯੁਕਤ ਰਾਜ ਵਿੱਚ ਕਈ ਜ਼ਮੀਨੀ ਆਵਾਜਾਈ ਸੰਚਾਲਨ ਕਰਦੀ ਹੈ। ਜਾਣਕਾਰੀ ਮੁਤਾਬਕ ਏਅਰ ਕੈਨੇਡਾ ਨਾਲ ਯਾਤਰਾ ਕਰਨ ਵਾਲੇ ਗਾਹਕ ਜੋ ਹੈਮਿਲਟਨ ਜਾਂ ਵਾਟਰਲੂ ਦੇ ਹਵਾਈ ਅੱਡਿਆਂ ‘ਤੇ ਆਪਣੀ ਯਾਤਰਾ ਸ਼ੁਰੂ ਕਰਦੇ ਹਨ, ਉਥੇ ਚੈੱਕ ਇਨ ਕਰਨਗੇ ਅਤੇ ਆਪਣੇ ਬੋਰਡਿੰਗ ਪਾਸ ਪ੍ਰਾਪਤ ਕਰਨਗੇ। ਯਾਤਰੀ ਫਿਰ ਏਅਰ ਕੈਨੇਡਾ-ਬ੍ਰੈਂਡ ਵਾਲੇ ਮੋਟਰਕੋਚ ‘ਤੇ ਸਵਾਰ ਹੋਣਗੇ ਅਤੇ ਉਨ੍ਹਾਂ ਦਾ ਸਮਾਨ ਬੱਸ ‘ਤੇ ਲੋਡ ਕੀਤਾ ਜਾਵੇਗਾ। ਅਤੇ ਇੱਕ ਵਾਰ ਯਾਤਰੀ ਜਦੋਂ ਟੋਰੋਂਟੋ ਪੀਅਰਸਨ ਏਅਰਪੋਰਟ ਤੇ ਪਹੁੰਚ ਜਾਣਗੇ, ਉਹ ਸੁਰੱਖਿਆ ਦੁਆਰਾ ਅੱਗੇ ਵਧਣਗੇ ਅਤੇ ਉਹਨਾਂ ਦੇ ਬੈਗ ਆਪਣੇ ਆਪ ਉਹਨਾਂ ਦੀ ਫਲਾਈਟ ਵਿੱਚ ਸ਼ਿਫਟ ਕਰ ਦਿੱਤੇ ਜਾਣਗੇ।
ਏਅਰਲਾਈਨ ਦਾ ਕਹਿਣਾ ਹੈ ਕਿ ਲੈਂਡਲਾਈਨ, ਹੈਮਿਲਟਨ ਅਤੇ ਵਾਟਰਲੂ, ਦੋਵਾਂ ਤੋਂ ਪੀਅਰਸਨ ਹਵਾਈ ਅੱਡੇ ਲਈ ਰੋਜ਼ਾਨਾ ਛੇ, ਨਾਨ-ਸਟਾਪ ਰਾਉਂਡ ਟ੍ਰਿਪ ਚਲਾਏਗੀ। ਇਹਨਾਂ ਬੱਸਾਂ ਵਿੱਚ ਫ੍ਰੀ ਵਾਈਫਾਈ, ਪਾਵਰ ਅਤੇ ਹਰੇਕ ਸੀਟ ‘ਤੇ ਉਪਲਬਧ ਟੇਬਲ ਟ੍ਰੇ ਹੋਵੇਗੀ। ਕੈਰੀ-ਆਨ ਸਮਾਨ ਲਈ ਓਵਰਹੈੱਡ ਸਟੋਰੇਜ ਅਤੇ ਇੱਕ ਆਨ-ਬੋਰਡ ਵਾਸ਼ਰੂਮ ਵੀ ਇਸ ਬੱਸ ਵਿੱਚ ਸ਼ਾਮਲ ਹੈ। ਏਅਰਲਾਈਨ ਨੇ ਕਿਹਾ ਕਿ ਇਹ ਸੇਵਾ ਕੈਨੇਡਾ ਵਿੱਚ ਕਿਤੇ ਵੀ ਉਪਲਬਧ ਕਰਵਾਈ ਜਾ ਸਕਦੀ ਹੈ।