ਟੋਰਾਂਟੋ ਦਾ ਇੱਕ ਵਿਅਕਤੀ ਇੱਕ ਕ੍ਰਿਪਟੋਕਰੰਸੀ ਘੁਟਾਲੇ ਨੂੰ ਲੈ ਕੇ ਲੋਕਾਂ ਵਿਚਾਲੇ ਜਾਗਰੂਕਤਾ ਫੈਲਾ ਰਿਹਾ ਹੈ ਜੋ AI ਦੁਆਰਾ ਤਿਆਰ ਨਿਊਜ਼ ਸਾਈਟਾਂ ਦੀ ਵਰਤੋਂ ਕਰਕੇ, ਆਪਣੇ ਸ਼ਿਕਾਰ ਨੂੰ ਲੁਭਾਉਂਦਾ ਹੈ, ਅਤੇ ਇਸ ਤਰ੍ਹਾਂ ਸ਼ਿਕਾਰ ਦੇ ਜਾਲ ਫਸਦੇ ਹੋਏ ਇਸ ਵਿਅਕਤੀ ਨੇ ਵੀ 17 ਹਜ਼ਾਰ ਡਾਲਰ ਗਵਾ ਦਿੱਤੇ। ਗੁਰਦੀਪ ਸੱਭਰਵਾਲ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਹ ਇੱਕ ਔਨਲਾਈਨ ਲੇਖ ਪੜ੍ਹ ਕੇ ਰਿਮੋਟ ਸੌਫਟਵੇਅਰ ਦੀ ਵਰਤੋਂ ਕਰਕੇ ਨਿਵੇਸ਼ ਕਰਨ ਲਈ ਰਾਜ਼ੀ ਹੋ ਗਿਆ ਸੀ ਜਿਸ ਵਿੱਚ ਇੱਕ ਪ੍ਰਮੁੱਖ ਕੈਨੇਡੀਅਨ ਵਪਾਰਕ ਰਿਪੋਰਟਰ ਦੁਆਰਾ ਸਕਾਰਾਤਮਕ ਸਮੀਖਿਆ ਦਿਖਾਈ ਗਈ ਸੀ। ਅਤੇ ਜੋ ਕਹਾਣੀ ਉਸ ਸਾਹਮਣੇ ਪੇਸ਼ ਕੀਤੀ ਗਈ ਸੀ ਉਸ ਵਿੱਚ ਗਰੁਦੀਪ ਦਾ ਕਹਿਣਾ ਹੈ ਕਿ ਉਹ ਬਹੁਤ ਸਾਰਾ ਪੈਸਾ ਕਮਾ ਰਹੀ ਸੀ, ਜਿਸ ਕਾਰਨ ਉਸਨੂੰ ਭਰੋਸਾ ਹੋਇਆ ਅਤੇ ਉਸ ਨੇ ਇਸ ਸਕੈਮ ਦੇ ਵਿੱਚ ਨਿਵੇਸ਼ ਕਰ ਦਿੱਤਾ। ਜਿਸ ਨੂੰ ਲੈ ਕੇ ਸੱਭਰਵਾਲ ਨੇ ਕਿਹਾ ਕਿ ਮੇਰੇ ਮਨ ਚ ਆਇਆ ਕਿ ਜਦੋਂ ਇਹ ਕਰ ਸਕਦੀ ਹੈ ਤਾਂ ਮੈਂ ਵੀ ਕਰ ਸਕਦਾ ਹਾਂ। ਅਤੇ ਜਦੋਂ ਉਸ ਨੇ ਕਹਾਣੀ ਵਿੱਚ ਜ਼ਿਕਰ ਕੀਤੇ ਗਏ ਉਸੇ ਵਪਾਰਕ ਪਲੇਟਫਾਰਮ ਨਾਲ ਸੰਪਰਕ ਕੀਤਾਂ ਤਾਂ ਬਾਅਦ ਵਿੱਚ ਉਸਨੇ ਤੁਰੰਤ ਵੱਡੀ ਰਿਟਰਨ ਦੇਖਣੀ ਸ਼ੁਰੂ ਕਰ ਦਿੱਤੀ। ਉਸ ਨੇ ਕਿਹਾ ਕਿ ਪਹਿਲਾਂ ਮੈਂ $2,000 ਦਾ ਨਿਵੇਸ਼ ਕੀਤਾ ਅਤੇ ਥੋੜ੍ਹੇ ਸਮੇਂ ਵਿੱਚ ਹੀ ਇਹ ਵਧਣਾ ਸ਼ੁਰੂ ਹੋ ਗਿਆ। ਗੁਰਦੀਪ ਨੇ ਕਿਹਾ ਕਿ ਮੈਂ ਸਿਰਫ ਇੱਕ ਕੰਪਨੀ ਦਾ ਵਪਾਰ ਕੀਤਾ ਉਸ ਸਮੇਂ ਤੱਕ ਮੇਰੇ ਕੋਲ $26,000 ਆ ਚੁੱਕੇ ਸੀ। ਹਾਲਾਂਕਿ, ਉਸਨੇ ਜੋ ਕਹਾਣੀ ਪੜ੍ਹੀ ਸੀ ਉਹ ਜਾਅਲੀ ਸੀ ਅਤੇ ਅਪਰਾਧੀਆਂ ਦੁਆਰਾ ਬਣਾਈ ਗਈ ਸੀ। ਗੁਰਦੀਪ ਨੇ ਦੱਸਿਆ ਕਿ ਜਦੋਂ ਉਸਨੇ ਇੱਕ ਰਿਮੋਟ ਐਕਸੈਸ ਸੌਫਟਵੇਅਰ ਡਾਊਨਲੋਡ ਕੀਤਾ ਤਾਂ ਟਰੇਡਿੰਗ ਕੰਪਨੀ ਨੇ ਉਸਨੂੰ ਸਲਾਹ ਦਿੱਤੀ ਅਤੇ ਉਸਦੇ ਬੈਂਕ ਖਾਤੇ ਵਿੱਚੋਂ ਪੈਸੇ ਗਾਇਬ ਹੋਣ ਲੱਗੇ। ਅੰਤ ਵਿੱਚ, ਸਭਰਵਾਲ ਨੂੰ $17,000 ਦਾ ਨੁਕਸਾਨ ਝਲਣਾ ਪਿਆ। ਦੱਸਦਈਏ ਕਿ ਇਹ ਸਾਈਬਰ ਸੁਰੱਖਿਆ ਮਾਹਰਾਂ ਦੁਆਰਾ ਉਜਾਗਰ ਕੀਤੀਆਂ ਗਈਆਂ ਚਿੰਤਾਵਾਂ ਵਿੱਚੋਂ ਇੱਕ ਹੈ, ਜੋ ਕਹਿੰਦੇ ਹਨ ਕਿ ਅਪਰਾਧੀਆਂ ਨੇ ਨਿਵੇਸ਼ਕਾਂ ਨੂੰ ਲੁਭਾਉਣ ਲਈ AI ਦੀ ਵਰਤੋਂ ਕਰਕੇ ਜਾਅਲੀ ਇਸ਼ਤਿਹਾਰ ਅਤੇ ਖ਼ਬਰਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕੈਨੇਡੀਅਨ ਐਂਟੀ-ਫਰੌਡ ਸੈਂਟਰ ਦੇ ਅਨੁਸਾਰ, ਕੈਨੇਡੀਅਨਾਂ ਨੂੰ 2023 ਵਿੱਚ ਨਿਵੇਸ਼ ਘੁਟਾਲਿਆਂ ਵਿੱਚ ਲਗਭਗ $310 ਮਿਲੀਅਨ ਦਾ ਨੁਕਸਾਨ ਹੋਇਆ, ਜ਼ਿਆਦਾਤਰ ਧੋਖਾਧੜੀ ਵਿੱਚ ਕ੍ਰਿਪਟੋਕਰੰਸੀ ਪਲੇਟਫਾਰਮਾਂ ਵਿੱਚ ਨਿਵੇਸ਼ ਕਰਨ ਵਾਲੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜੋ ਉਨ੍ਹਾਂ ਨੂੰ ਜਾਅਲੀ ਖ਼ਬਰਾਂ ਜਾਂ ਇਸ਼ਤਿਹਾਰਾਂ ਨਾਲ ਔਨਲਾਈਨ ਮਿਲਦੇ ਸਨ।