BTV BROADCASTING

Haiti ‘ਚ ਨਵੇਂ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਭੜਕੇ ਗੈਂਗ, ਇਲਾਕਿਆਂ ਨੂੰ ਕੀਤਾ ਤਬਾਹ

Haiti ‘ਚ ਨਵੇਂ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਭੜਕੇ ਗੈਂਗ, ਇਲਾਕਿਆਂ ਨੂੰ ਕੀਤਾ ਤਬਾਹ

ਹੇਟੀ ਵਿੱਚ ਨਵੇਂ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਦੰਗੇ ਹੋਰ ਜ਼ਿਆਦਾ ਭੜਕ ਗਏ ਜਿਥੇ ਗੈਂਗਾਂ ਨੇ ਪੋਰਟ-ਓ-ਪ੍ਰਿੰਸ ਦੇ ਕਈ ਇਲਾਕਿਆਂ ਨੂੰ ਘੇਰਾ ਪਾ ਲਿਆ, ਕਈ ਘਰਾਂ ਨੂੰ ਸਾੜ ਦਿੱਤਾ ਅਤੇ ਇਸ ਦੌਰਾਨ ਪੁਲਿਸ ਅਤੇ ਗੈਂਗਾ ਵਿਚਾਲੇ ਕਈ ਘੰਟਿਆਂ ਤੱਕ ਗੋਲੀਬਾਰੀ ਹੋਈ। ਇਸ ਦੌਰਾਨ ਘਟਨਾ ਵਾਲੀ ਥਾਂ ਤੇ ਮੌਜੂਦ ਆਮ ਲੋਕ ਹਿੰਸਾਂ ਨੂੰ ਵਧਦੇ ਦੇਖ ਆਪਣੀ ਜਾਣ ਬਚਾਉਣ ਲਈ ਭੱਜ ਗਏ।

ਦੱਸ ਦਈਏ ਕਿ ਇਹ ਹਮਲੇ ਬੁੱਧਵਾਰ ਦੇਰ ਰਾਤ ਮੁੱਖ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਦੱਖਣ-ਪੱਛਮ ਵਿੱਚ ਸਥਿਤ ਸੋਲੀਨੋ ਅਤੇ ਡੇਲਮਸ 18, 20 ਅਤੇ 24 ਸਮੇਤ ਨੇੜਲੇ ਇਲਾਕਿਆਂ ਵਿੱਚ ਸ਼ੁਰੂ ਹੋਏ, ਜੋ ਕਿ ਲਗਾਤਾਰ ਗੈਂਗ ਹਿੰਸਾ ਦੇ ਵਿਚਕਾਰ ਲਗਭਗ ਦੋ ਮਹੀਨਿਆਂ ਤੋਂ ਬੰਦ ਰਿਹਾ ਹੈ। ਰਿਪੋਰਟ ਮੁਤਾਬਕ ਇਹ ਹਮਲਾ ਜਿੰਮੀ ਚੈਰੀਜ਼ਰ ਦੁਆਰਾ ਨਿਯੰਤਰਿਤ ਕੀਤਾ ਗਿਆ ਸੀ ਜੋ ਕਿ ਇੱਕ ਸਾਬਕਾ ਕੁਲੀਨ ਪੁਲਿਸ ਅਧਿਕਾਰੀ ਜਿਸ ਨੂੰ ਬਾਰਬਿਕਯੂ ਵਜੋਂ ਵੀ ਜਾਣਿਆ ਜਾਂਦਾ ਹੈ, ਇੱਕ ਸ਼ਕਤੀਸ਼ਾਲੀ ਗੈਂਗ ਫੈਡਰੇਸ਼ਨ ਦਾ ਲੀਡਰ ਹੈ ਜਿਸ ਨੂੰ G9 ਫੈਮਿਲੀ ਕਿਹਾ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਜਿੰਮੀ ਅਤੇ ਗੈਂਗ ਦੇ ਹੋਰ ਆਗੂਆਂ ਨੂੰ ਰਾਜਧਾਨੀ, ਪੋਰਟ-ਓ-ਪ੍ਰਿੰਸ ਵਿੱਚ 29 ਫਰਵਰੀ ਨੂੰ ਸ਼ੁਰੂ ਹੋਏ ਤਾਲਮੇਲ ਵਾਲੇ ਹਮਲਿਆਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਹਾਲ ਹੀ ਚ ਪ੍ਰਧਾਨ ਮੰਤਰੀ ਏਰੀਅਲ ਹੈਨਰੀ ਨੂੰ ਵੀ ਅਸਤੀਫਾ ਦੇਣ ਲਈ ਮਜ਼ਬੂਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਇੱਕ ਪਰਿਵਰਤਨਸ਼ੀਲ ਰਾਸ਼ਟਰਪਤੀ ਪ੍ਰੀਸ਼ਦ ਦੀ ਸਿਰਜਣਾ ਕੀਤੀ ਗਈ ਸੀ ਜਿਸਦੀ ਬਹੁਗਿਣਤੀ ਨੇ ਮੰਗਲਵਾਰ ਨੂੰ ਅਚਾਨਕ ਇੱਕ ਨਵੇਂ ਪ੍ਰਧਾਨ ਮੰਤਰੀ ਦਾ ਐਲਾਨ ਕਰ ਦਿੱਤਾ। ਅਤੇ ਉਸ ਤੋਂ ਬਾਅਦ ਮੁੜ ਹੇਟੀ ਵਿੱਚ ਦੰਗੇ ਸ਼ੁਰੂ ਹੋ ਗਏ।

Related Articles

Leave a Reply