BTV BROADCASTING

Watch Live

Canada ਦਾ most wanted ਭਗੌੜਾ P.E.I. Toronto ਕਤਲੇਆਮ ਦੇ ਸਬੰਧ ਵਿੱਚ ਗ੍ਰਿਫਤਾਰ

Canada ਦਾ most wanted ਭਗੌੜਾ P.E.I. Toronto ਕਤਲੇਆਮ ਦੇ ਸਬੰਧ ਵਿੱਚ ਗ੍ਰਿਫਤਾਰ

ਕੈਨੇਡਾ ਦੇ ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਸੂਚੀ ਵਿੱਚ ਸਿਖਰ ‘ਤੇ ਰਹਿਣ ਤੋਂ ਸਿਰਫ਼ ਇੱਕ ਹਫ਼ਤੇ ਬਾਅਦ, ਟੋਰਾਂਟੋ ਦੇ ਪੂਰਬੀ ਸਿਰੇ ਵਿੱਚ ਪਿਛਲੀ ਗਰਮੀਆਂ ਵਿੱਚ ਇੱਕ ਘਾਤਕ ਗੋਲੀਬਾਰੀ ਦੇ ਇੱਕ ਸ਼ੱਕੀ ਨੂੰ ਛਾਰਲੇਟ ਟਾਊਨ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। 35 ਸਾਲਾ ਦੇ ਮਾਈਕਲ ਬੀਬੀ, ਨੂੰ ਸ਼ਾਰਲੇਟ ਟਾਊਨ ਪੁਲਿਸ ਨੇ ਬਿਨਾਂ ਕਿਸੇ ਘਟਨਾ ਦੇ ਸ਼ਾਮ 7 ਵਜ ਕੇ 20 ਮਿੰਟ ਤੇ ਬੇਲਵ ਏਡੀਅਰ ਐਵੇਨਿਊ ‘ਤੇ ਇੱਕ ਕਾਰੋਬਾਰ ਤੋਂ ਗ੍ਰਿਫਤਾਰ ਕੀਤਾ। ਜ਼ਿਕਰਯੋਗ ਹੈ ਕਿ ਬੀਬੀ 23 ਜੁਲਾਈ, 2023 ਦੀ ਸਵੇਰ ਨੂੰ ਡੈਨਫਰਥ ਅਤੇ ਕਾਰਲੋਅ ਐਵੇਨਿਊ ਨੇੜੇ ਸ਼ਮਾਰ-ਪਾਓਲ -ਫਲਾਵਰਜ਼ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਜਿਸ ਦੇ ਸਬੰਧ ਵਿੱਚ ਉਹ ਕੈਨੇਡਾ-ਵਿਆਪੀ ਵਾਰੰਟ ‘ਤੇ ਲੋੜੀਂਦਾ ਸੀ। ਦੱਸਦਈਏ ਕਿ ਮਾਈਕਲ ਬੀਬੀ ਦੀ ਗ੍ਰਿਫਤਾਰੀ BOLO (Be on the Lookout) ਪ੍ਰੋਗਰਾਮ ਦੁਆਰਾ ਜਾਰੀ ਕੀਤੀ ਗਈ ਇੱਕ ਅਪਡੇਟ ਕੀਤੀ ਸੂਚੀ ਵਿੱਚ ਸਭ ਤੋਂ ਵੱਧ ਲੋੜੀਂਦੇ ਭਗੌੜੇ ਵਜੋਂ ਸੂਚੀਬੱਧ ਕੀਤੇ ਜਾਣ ਤੋਂ ਠੀਕ ਇੱਕ ਹਫ਼ਤੇ ਬਾਅਦ ਹੋਈ ਹੈ।

Related Articles

Leave a Reply