24 ਅਪ੍ਰੈਲ 2024: ਮੰਗਲਸੂਤਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ‘ਤੇ ਪਲਟਵਾਰ ਕਰਦੇ ਹੋਏ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਕਿਹਾ, ”ਮੇਰੀ ਮਾਂ ਦਾ ਮੰਗਲਸੂਤਰ ਇਸ ਦੇਸ਼ ਲਈ ਕੁਰਬਾਨ ਹੋਇਆ ਹੈ। ਜੇਕਰ ਮੋਦੀ ਜੀ ਮੰਗਲਸੂਤਰ ਦੀ ਮਹੱਤਤਾ ਨੂੰ ਸਮਝਦੇ ਤਾਂ ਉਹ ਅਜਿਹੀਆਂ ਅਨੈਤਿਕ ਗੱਲਾਂ ਨਾ ਕਰਦੇ।” ਪ੍ਰਿਅੰਕਾ ਬੇਂਗਲੁਰੂ ‘ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੀ ਸੀ। ਆਪਣੇ 45 ਮਿੰਟ ਦੇ ਭਾਸ਼ਣ ‘ਚ ਉਨ੍ਹਾਂ ਨੇ ਲਾਕਡਾਊਨ, ਮਨੀਪੁਰ ਹਿੰਸਾ, ਕਿਸਾਨ ਅੰਦੋਲਨ ਸਮੇਤ ਕਈ ਮੁੱਦਿਆਂ ‘ਤੇ ਸਵਾਲ ਚੁੱਕੇ।
ਪ੍ਰਧਾਨ ਮੰਤਰੀ ਨੇ ਰਾਜਸਥਾਨ ਵਿੱਚ ਚੋਣ ਰੈਲੀ ਵਿੱਚ ਕਿਹਾ ਸੀ ਕਿ ਕਾਂਗਰਸ ਔਰਤਾਂ ਦੇ ਗਹਿਣੇ ਅਤੇ ਮੰਗਲਸੂਤਰ ਲੈ ਕੇ ਉਨ੍ਹਾਂ ਲੋਕਾਂ ਵਿੱਚ ਪੈਸੇ ਵੰਡੇਗੀ ਜਿਨ੍ਹਾਂ ਦੇ ਜ਼ਿਆਦਾ ਬੱਚੇ ਹਨ, ਜੋ ਘੁਸਪੈਠ ਕਰਨ ਵਾਲੇ ਹਨ। ਉਨ੍ਹਾਂ ਨੇ ਇਹ ਬਿਆਨ ਐਤਵਾਰ (21 ਅਪ੍ਰੈਲ) ਨੂੰ ਬਸਵਾੜਾ ‘ਚ ਦਿੱਤਾ ਸੀ।