ਟੋਰਾਂਟੋ ਦੇ ਚਾਰ ਨੌਜਵਾਨਾਂ ਨੂੰ ਚੋਰੀ ਹੋਏ ਵਾਹਨ ਅਤੇ ਹਥਿਆਰਾਂ ਦੀ ਜਾਂਚ ਦੇ ਸਬੰਧ ਵਿੱਚ ਸੰਯੁਕਤ 38 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਦੁਪਹਿਰ 3:30 ਵਜੇ ਦੇ ਕਰੀਬ ਫਲੇਮਿੰਗਡਨ ਪਾਰਕ ਵਿੱਚ ਡੌਨ ਮਿੱਲਜ਼ ਰੋਡ ਅਤੇ ਗੇਟਵੇ ਬੁਲੇਵਾਰਡ ਨੇੜੇ ਇੱਕ “ਉੱਚ-ਜੋਖਮ ਵਾਲੇ ਵਾਹਨ ਸਟਾਪ” ਦਾ ਆਯੋਜਨ ਕਰ ਰਹੇ ਸਨ। ਜਿਥੇ ਪੁਲਿਸ ਨੇ 15 ਅਪ੍ਰੈਲ ਨੂੰ, ਇਸ ਮਾਮਲੇ ਅੰਦਰ ਚਾਰ ਟੀਨਏਜਰਸ ਨੂੰ ਗ੍ਰਿਫਤਾਰ ਕੀਤਾ।
ਜਾਂਚਕਰਤਾਵਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੱਕੀ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਅਤੇ ਵਾਹਨ ਦੀ ਤਲਾਸ਼ੀ ਲੈਣ ਤੋਂ ਬਾਅਦ ਇੱਕ ਹਥਿਆਰ ਵੀ ਮਿਲੀਆ ਜਿਸ ਨੂੰ ਮੌਕੇ ਤੇ ਮੌਜੂਦ ਅਧਿਕਾਰੀਆਂ ਨੇ ਜ਼ਬਤ ਕਰ ਲਿਆ। ਇਸ ਮਾਮਲੇ ਵਿੱਚ ਤਿੰਨ 16 ਸਾਲ ਦੇ ਮੁੰਡਿਆਂ ‘ਤੇ ਨੌਂ ਅਪਰਾਧਾਂ ਦਾ ਦੋਸ਼ ਹੈ ਅਤੇ ਇਕ 17 ਸਾਲਾ ਮੁੰਡੇ ‘ਤੇ 11 ਦੋਸ਼ ਲਗਾਏ ਗਏ ਹਨ।
ਜ਼ਿਆਦਾਤਰ ਦੋਸ਼ ਹਥਿਆਰਾਂ ਨਾਲ ਸਬੰਧਤ ਹਨ, ਪਰ 17 ਸਾਲ ਦੀ ਉਮਰ ਦੇ ਵਿਅਕਤੀ ਨੂੰ ਰਿਲੀਜ਼ ਆਰਡਰ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਦੇ ਦੋ ਮਾਮਲਿਆਂ ਦਾ ਵੀ ਸਾਹਮਣਾ ਕਰਨਾ ਪਿਆ ਹੈ