ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਏਅਰ ਕੈਨੇਡਾ ਦੇ ਕਰਮਚਾਰੀਆਂ ਸਮੇਤ ਨੌਂ ਲੋਕਾਂ ਨੂੰ $20 ਮਿਲੀਅਨ ਡਾਲਰ ਦੇ ਟੋਰਾਂਟੋ ਪੀਅਰਸਨ ਏਅਰਪੋਰਟ ਸੋਨੇ ਦੀ ਚੋਰੀ ਦੇ ਸਬੰਧ ਵਿੱਚ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨੂੰ ਇੱਕ ਸਾਲ ਪਹਿਲਾਂ ਬੜੀ ਹੀ ਸਾਵਧਾਨੀ ਨਾਲ ਅੰਜਾਮ ਦਿੱਤਾ ਗਿਆ ਸੀ। ਪੁਲਿਸ ਨੇ ਅੱਜ ਕੀਤੀ ਇੱਕ ਪ੍ਰੈਸ ਕਾਨਫਰੰਸ ਵਿੱਚ ਯੂਐਸ ਅਲਕੋਹਲ, ਤੰਬਾਕੂ ਅਤੇ ਹਥਿਆਰ ਬਿਊਰੋ ਦੇ ਨਾਲ ਗ੍ਰਿਫਤਾਰੀਆਂ ਦਾ ਐਲਾਨ ਕੀਤਾ। ਸੰਯੁਕਤ ਜਾਂਚ, ਜਿਸ ਨੂੰ “ਪ੍ਰੋਜੈਕਟ 24K” ਕਿਹਾ ਜਾਂਦਾ ਹੈ, ਜੋ ਕੀ 24 ਕੈਰੇਟ ਦੇ ਸੋਨੇ ਦੀ ਚੋਰੀ ਮਾਮਲੇ ਚ ਇੱਕ ਛੋਟਾ ਨਾਮ ਰੱਖਿਆ ਗਿਆ ਸੀ।
ਜਿਹੜੇ 9 ਲੋਕਾਂ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਦੀ ਪਛਾਣ 25 ਸਾਲਾ ਡੁਰਾਂਟੀ ਕਿੰਗ ਮੈਕਲੇਨ, 34 ਸਾਲਾ ਪ੍ਰਸਾਥ ਪਰਮਾਲਿੰਗਮ, 36 ਸਾਲਾ ਅਰਚਿਤ ਗ੍ਰੋਵਰ ਅਤੇ ਬਾਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕੀ ਸਾਰੇ ਬ੍ਰੈਮਪਟਨ ਦੇ ਰਹਿਣ ਵਾਲੇ ਹਨ। ਅਤੇ ਇਨ੍ਹਾਂ ਵਿਚੋਂ ਕਿੰਗ ਮੈਕਲੇਨ ਅਤੇ ਅਰਚਿਤ ਗ੍ਰੋਵਰ ਖਿਲਾਫ ਕੈਨੇਡਾ ਵਿਆਪੀ ਸਰਚ ਵਾਰੰਟ ਵੀ ਕੱਢਿਆ ਗਿਆ ਹੈ। ਉਥੇ ਬ੍ਰੈਂਮਪਟਨ ਦੇ ਏਅਰ ਕੈਨੇਡਾ ਦੇ ਮੁਲਾਜ਼ਮ 54 ਸਾਲਾ ਪਰਮਪਾਲ ਸਿੱਧੂ, ਓਕਵਿਲ ਦਾ ਰਹਿਣ ਵਾਲਾ 40 ਸਾਲਾ ਅਮਿਤ ਜਲੋਟਾ, 43 ਸਾਲ ਦੇ ਅਮਦ ਚੌਧਰੀ, ਟੋਰੋਂਟੋ ਦੇ 37 ਸਾਲ ਦੇ ਅਲੀ ਰਜ਼ਾ ਅਤੇ ਪਰਮਲਿੰਗਮ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਜਿਨ੍ਹਾਂ ਨੂੰ ਕੁੱਝ ਸ਼ਰਤਾਂ ਤੇ ਰਿਹਾਅ ਕਰ ਦਿੱਤਾ ਗਿਆ। ਅਤੇ
ਜਿਨ੍ਹਾਂ ਖਿਲਾਫ ਪੂਰੇ ਕੈਨੇਡਾ ਭਰ ਚ ਸਰਚ ਵਾਰੰਟ ਜਾਰੀ ਕੀਤੇ ਗਏ ਹਨ ਉਨ੍ਹਾਂ ਵਿੱਚ ਨਾਮ ਹੈ 31 ਸਾਲ ਦੇ ਸਿਮਰਨ ਪ੍ਰੀਤ ਪਨੇਸਰ, ਇੱਕ ਸਾਬਕਾ ਏਅਰ ਕੈਨੇਡਾ ਦਾ ਮੁਲਾਜ਼ਮ ਜੋ ਲੁੱਟ ਦੇ ਸਮੇਂ ਏਅਰਲਾਈਨ ਨਾਲ ਕੰਮ ਕਰ ਰਿਹਾ ਸੀ, ਬ੍ਰੈਮਪਟਨ ਦਾ 42 ਸਾਲਾ ਅਰਸਲਾਨ ਚੌਧਰੀ ਅਤੇ ਅਰਚਿ ਗ੍ਰੋਵਰ ਦਾ ਨਾਮ ਸ਼ਾਮਲ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਗੈ ਕਿ ਇਹਨਾਂ ਵਿੱਚੋਂ ਕੁਝ ਵਿਅਕਤੀਆਂ, ਜਿਵੇਂ ਕਿ ਕਿੰਗ-ਮੈਕਲੇਨ, ਪਰਮਾਲਿੰਗਮ ਅਤੇ ਗਰੋਵਰ, ਨੂੰ ਸੰਯੁਕਤ ਰਾਜ ਵਿੱਚ ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਦੀ ਸਾਜ਼ਿਸ਼ ਲਈ ਵੀ ਦੋਸ਼ੀ ਠਹਿਰਾਇਆ ਗਿਆ ਹੈ।
ਰਿਪੋਰਟ ਮੁਤਾਬਕ ਸਤੰਬਰ 2023 ਵਿੱਚ ਅਮਰੀਕੀ ਅਧਿਕਾਰੀ ਇਸ ਮਾਮਲੇ ਵਿੱਚ ਉਦੋਂ ਸ਼ਾਮਲ ਹੋ ਗਏ ਜਦੋਂ ਗੋਲਡ ਹੀਸਟ ਦੇ ਕੁੱਜ ਮਹੀਨਿਆਂ ਬਾਅਦ ਇੱਕ ਸ਼ੱਕੀ ਵਿਅਕਤੀ ਜਿਸ ਦੀ ਪਛਾਣ ਕਿੰਗ ਮੈਕਲੇਨ ਵਜੋਂ ਕੀਤੀ ਗਈ ਸੀ, ਨੂੰ ਪੈਨਸਿਲ ਵੇਨੀਆ ਵਿੱਚ ਸ਼ੱਕੀ ਮੋਟਰ ਵਾਹਨ ਉਲੰਘਣਾਵਾਂ ਲਈ ਫੜ ਲਿਆ ਗਿਆ ਸੀ। ਅਤੇ ਪੁਲਿਸ ਨੂੰ ਉਦੋਂ ਪਤਾ ਲੱਗ ਗਿਆ ਸੀ ਕਿ ਕਿੰਗ ਮੈਕਲੇਨ, ਜੋ ਪੈਦਲ ਹੀ ਮੌਕੇ ਤੋਂ ਫਰਾਰ ਹੋ ਗਿਆ ਸੀ, ਗੈਰ-ਕਾਨੂੰਨੀ ਤੌਰ ਤੇ ਦੇਸ਼ ਵਿੱਚ ਮੌਜੂਦ ਸੀ। ਜੋ ਹੁਣ ਅਮਰੀਕਾ ਵਿੱਚ ਪੁਲਿਸ ਹਿਰਾਸਤ ਵਿੱਚ ਹੈ ਅਤੇ ਕੈਨੇਡਾ ਭਰ ਚ ਲੁੱਟ ਦੇ ਮਾਮਲੇ ਚ ਲੋੜੀਂਦਾ ਹੈ।