BTV BROADCASTING

Watch Live

ਕੈਨੇਡਾ ‘ਚ ਇਸ ਸਾਲ ਗੰਭੀਰ ਵਾਈਲਫਾਇਰ ਸੀਜ਼ਨ ਦੇ ਹਾਲਾਤ

ਕੈਨੇਡਾ ‘ਚ ਇਸ ਸਾਲ ਗੰਭੀਰ ਵਾਈਲਫਾਇਰ ਸੀਜ਼ਨ ਦੇ ਹਾਲਾਤ

ਵਿਆਪਕ ਸੌਕਾ, ਗਰਮ ਮੌਸਮ ਅਤੇ ਸਰਦੀਆਂ ਦੌਰਾਨ ਘੱਟ ਬਰਫਬਾਰੀ ਹੋਣ ਦਾ ਮਤਲਬ ਹੈ ਕਿ ਕੈਨੇਡਾ ਚ ਇਸ ਵਾਰ ਬਸੰਤ ਅਤੇ ਗਰਮੀਆਂ ਦੇ ਮੌਸਮ ਚ ਬਹੁਤ ਜ਼ਿਆਦਾ ਇਨਟੈਨਸ ਵਾਈਲਡਫਾਇਰ ਸੀਜ਼ਨ ਵੇਖਣ ਨੂੰ ਮਿਲ ਸਕਦਾ ਹੈ। ਜਿਸ ਨੂੰ ਹੁਣ ਤੱਕ ਕੈਨੇਡਾ ਦਾ ਸਭ ਤੋਂ ਭੈੜਾ ਵਾਈਲਡਫਾਇਰ ਸੀਜ਼ਨ ਮੰਨਿਆ ਜਾਂਦਾ ਹੈ, 2023 ਵਿੱਚ ਚਾਰ ਮਹੀਨਿਆਂ ਤੋਂ ਵੱਧ ਸਮੇਂ ਤੱਕ ਅੱਗ ਨੇ 15 ਮਿਲੀਅਨ ਹੈਕਟੇਅਰ ਤੋਂ ਵੱਧ ਜ਼ਮੀਨ ਨੂੰ ਝੁਲਸ ਦਿੱਤਾ ਸੀ। 2,000 ਕੈਨੇਡੀਅਨ ਕਰਮਚਾਰੀਆਂ ਅਤੇ ਹਥਿਆਰਬੰਦ ਬਲਾਂ ਦੀ ਤਾਇਨਾਤੀ ਦੁਆਰਾ ਸਹਾਇਤਾ ਪ੍ਰਾਪਤ, ਲਗਭਗ 2 ਲੱਖ 30,000 ਲੋਕਾਂ ਨੂੰ ਉਨ੍ਹਾਂ ਦੇ ਭਾਈਚਾਰਿਆਂ ਤੋਂ ਬਾਹਰ ਕੱਢਿਆ ਗਿਆ। ਅਤੇ 5,500 ਐਮਰਜੈਂਸੀ ਫਾਇਰਫਾਈਟਰ ਦੂਜੇ ਦੇਸ਼ਾਂ ਤੋਂ ਲਿਆਂਦੇ ਗਏ। ਇਸ ਸਾਲ, ਇਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਨੇ ਭਵਿੱਖਬਾਣੀ ਕੀਤੀ ਹੈ ਕਿ ਦੇਸ਼ ਭਰ ਵਿੱਚ ਤਾਪਮਾਨ ਆਮ ਨਾਲੋਂ ਵੱਧ ਰਹੇਗਾ, ਹਾਲਾਂਕਿ ਬਰਸਾਤ ਦੇ ਪੱਧਰ ਨੂੰ ਵੇਖਦੇ ਹੋਏ ਵਾਈਲਡਫਾਇਰ ਦੇ ਜੋਖਮ ਦੇ ਇੱਕ ਮੁੱਖ ਪਹਿਲੂ – ਦੀ ਭਵਿੱਖਬਾਣੀ ਕਰਨਾ ਵਧੇਰੇ ਮੁਸ਼ਕਲ ਹੈ। ਐਮਰਜੈਂਸੀ ਤਿਆਰੀ ਮੰਤਰੀ ਹਰਜੀਤ ਸੱਜਣ ਨੇ ਬੁੱਧਵਾਰ ਨੂੰ ਇੱਕ ਨਿਊਜ਼ ਕਾਨਫਰੰਸ ਦੌਰਾਨ ਕਿਹਾ ਕਿ ਬੀ.ਸੀ., ਅਲਬਰਟਾ ਅਤੇ ਓਨਟਾਰੀਓ ਵਿੱਚ ਉੱਚੇ ਤਾਪਮਾਨ ਅਤੇ ਸੋਕੇ ਕਾਰਨ “ਵਿਸਫੋਟਕ” wildfire season ਪੈਦਾ ਹੋ ਸਕਦਾ ਹੈ, । ਕੈਨੇਡਾ ਵਿੱਚ ਹੋਰ ਕਈ ਥਾਵਾਂ ਤੇ ਵੀ ਉੱਚੇ ਜੋਖਮਾਂ ਦੀ ਭਵਿੱਖਬਾਣੀ ਕੀਤੀ ਗਈ ਹੈ।

Related Articles

Leave a Reply