BTV BROADCASTING

ਕਈ ਘੰਟਿਆਂ ਤੱਕ 3 ਬੱਚਿਆਂ ਨੂੰ ਕਾਰ ਵਿੱਚ ਛੱਡਿਆ ਇਕੱਲੇ, ਮਾਮਲਾ ਦਰਜ਼

ਕਈ ਘੰਟਿਆਂ ਤੱਕ 3 ਬੱਚਿਆਂ ਨੂੰ ਕਾਰ ਵਿੱਚ ਛੱਡਿਆ ਇਕੱਲੇ, ਮਾਮਲਾ ਦਰਜ਼

ਟੋਰੋਂਟੋ ਵਿੱਚ ਦੋ ਔਰਤਾਂ ਨੂੰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਹ ਕਥਿਤ ਤੌਰ ‘ਤੇ ਤਿੰਨ ਬੱਚਿਆਂ ਨੂੰ ਕਈ ਘੰਟਿਆਂ ਤੱਕ ਵਾਹਨ ਵਿੱਚ ਇਕੱਲੇ ਛੱਡ ਕੇ ਆਪ ਪਿਕਰਿੰਗ ਵਿੱਚ ਇੱਕ ਕੈਸੀਨੋ ਵਿੱਚ ਚੱਲੀ ਗਈ। ਅਤੇ ਬਾਅਦ ਵਿੱਚ ਉਨ੍ਹਾਂ ਬੱਚਿਆਂ ਨੂੰ ਸੁਰੱਖਿਆ ਦੇ ਵਿੱਚ ਸੜਕ ਤੇ ਖੇਡਦੇ ਹੋਏ ਪਾਇਆ ਗਿਆ। ਰਿਪੋਰਟ ਮੁਤਾਬਕ ਡਰਹਮ ਖੇਤਰੀ ਪੁਲਿਸ ਅਧਿਕਾਰੀਆਂ ਨੂੰ ਸ਼ਾਮ 7:30 ਵਜੇ ਤੋਂ ਠੀਕ ਬਾਅਦ, 888 ਡਰਹਮ ਲਾਈਵ ਐਵੇਨਿਊ ਵਿਖੇ ਸਥਿਤ ਪਿਕਰਿੰਗ ਕੈਸੀਨੋ ਰਿਜ਼ੋਰਟ ਵਿਖੇ ਵੈਲਬਿੰਗ ਚੈੱਕ ਲਈ ਬੁਲਾਇਆ ਗਿਆ ਸੀ। ਜਿਸ ਤੋਂ ਬਾਅਦ ਇਹ ਰਿਪੋਰਟ ਕੀਤੀ ਗਈ ਹੈ ਕਿ ਕੈਸੀਨੋ ਸੁਰੱਖਿਆ ਨੂੰ ਤਿੰਨ ਬੱਚੇ ਮਿਲੇ ਜੋ 10, 9 ਅਤੇ 2 ਸਾਲ ਦੀ ਉਮਰ ਦੇ ਸਨ ਅਤੇ ਵਾਹਨ ਵਿੱਚ ਇਕੱਲੇ ਅਤੇ ਬਾਲਗ ਨਿਗਰਾਨੀ ਤੋਂ ਬਿਨਾਂ ਸੀ। ਜਿਸ ਦੇ ਚਲਦੇ ਮਾਵਾਂ ਤੇ ਇਹ ਦੋਸ਼ ਲਗਾਇਆ ਗਿਆ ਹੈ ਕਿ ਤਿੰਨਾਂ ਬੱਚਿਆਂ ਨੂੰ ਕੈਸੀਨੋ ਦੀ ਪਾਰਕਿੰਗ ਵਿੱਚ ਇੱਕ ਵਾਹਨ ਵਿੱਚ ਛੱਡ ਦਿੱਤਾ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਚਰਚ ਸਟਰੀਟ ਦੇ ਨੇੜੇ ਸੜਕ ‘ਤੇ ਖੇਡਦੇ ਦੇਖਿਆ ਗਿਆ। ਇਸ ਦੌਰਾਨ ਸਭ ਤੋਂ ਵੱਡੇ ਬੱਚੇ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਕਾਰ ਵਿੱਚ ਛੱਡ ਦਿੱਤਾ ਤਾਂ ਜੋ ਉਹ ਕੈਸੀਨੋ ਵਿੱਚ ਜਾ ਸਕੇ। ਬੱਚਿਆਂ ਨੂੰ ਇੱਕ ਮੋਬਾਈਲ ਫ਼ੋਨ ਵੀ ਦਿੱਤਾ ਸੀ ਪਰ ਉਸ ਦੀ ਬੈਟਰੀ ਪਹਿਲਾਂ ਹੀ ਖਤਮ ਹੋ ਚੁੱਕੀ ਸੀ। ਲਾਪਰਵਾਹੀ ਦੇ ਮਾਮਲੇ ਚ ਕਾਰਵਾਈ ਕਰਦੇ ਹੋਏ ਬੱਚਿਆਂ ਦੇ parents ਦਾ ਪਤਾ ਲਗਾਇਆ ਗਿਆ ਅਤੇ ਚਾਈਲਡ ਯੂਥ ਐਂਡ ਫੈਮਿਲੀ ਸਰਵਿਸਿਜ਼ ਐਕਟ ਦੇ ਤਹਿਤ ਦੋਸ਼ ਲਗਾਏ ਗਏ। ਇਸ ਮਾਮਲੇ ਵਿੱਚ ਔਰੋਰਾ, ਓਨਟਾਰੀਓ ਦੀ ਇੱਕ 39 ਸਾਲਾ ਔਰਤ, 9 ਅਤੇ 10 ਸਾਲਾਂ ਦੇ ਬੱਚਿਆਂ ਦੀ ਮਾਂ, ਇੱਕ ਬੱਚੇ ਨੂੰ ਬਿਨਾਂ ਕਿਸੇ ਧਿਆਨ ਦੇ ਛੱਡਣ ਦਾ ਦੋਸ਼ ਲਗਾਇਆ ਗਿਆ ਅਤੇ ਮਾਰਕਮ ਦੀ ਇੱਕ 41 ਸਾਲਾ ਔਰਤ, ਜੋ ਦੋ ਸਾਲਾਂ ਦੇ ਬੱਚੇ ਦੀ ਮਾਂ ਹੈ, ਉਸੇ ਅਪਰਾਧ ਦਾ ਸਾਹਮਣਾ ਕਰ ਰਹੀ ਹੈ। ਇਸ ਮਾਮਲੇ ਬਾਰੇ ਚਿਲਡਰਨ ਏਡ ਸੋਸਾਇਟੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹ ਜਾਂਚ ਕਰ ਰਹੀ ਹੈ।

Related Articles

Leave a Reply