ਵਾਤਾਵਰਣ ਅਤੇ ਜਲਵਾਯੂ ਤਬਦੀਲੀ ਕੈਨੇਡਾ ਨੇ ਵੀਰਵਾਰ ਨੂੰ ਕੈਲਗਰੀ ਅਤੇ ਦੱਖਣੀ ਅਲਬਰਟਾ ਦੇ ਹੋਰ ਹਿੱਸਿਆਂ ਲਈ ਬਰਫਬਾਰੀ ਦੀ ਚੇਤਾਵਨੀ ਜਾਰੀ ਕੀਤੀ। ਦੱਸਦਈਏ ਕਿ ਮੌਸਮ ਏਜੰਸੀ ਨੇ ਸਵੇਰੇ ਚਾਰ ਵਜ ਕੇ 38 ਮਿੰਟ ਤੇ ਇਹ ਚੇਤਾਵਨੀ ਜਾਰੀ ਕੀਤੀ ਹੈ। ਈਸੀਸੀਸੀ ਨੇ ਆਪਣੀ ਵੈੱਬਸਾਈਟ ‘ਤੇ ਇੱਕ ਪੋਸਟ ਵਿੱਚ ਕਿਹਾ, “ਕੁੱਲ 15 ਤੋਂ 30 ਸੈਂਟੀਮੀਟਰ ਤੱਕ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਅਤੇ ਸ਼ੁੱਕਰਵਾਰ ਸਵੇਰ ਤੋਂ ਭਾਰੀ ਬਰਫਬਾਰੀ ਘੱਟ ਜਾਵੇਗੀ। ਅਤੇ ਭਾਰੀ ਬਰਫ਼ ਵਿੱਚ ਕਈ ਵਾਰ ਦਿੱਖ ਅਚਾਨਕ ਘਟ ਸਕਦੀ ਹੈ। ਮੌਸਮ ਏਜੰਸੀ ਨੇ ਉਹਨਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਜੋ ਬਰਫ਼ਬਾਰੀ ਦੌਰਾਨ ਗੱਡੀ ਚਲਾ ਰਹੇ ਹਨ ਕਿ ਉਹਨਾਂ ਨੂੰ “ਜਲਦੀ ਬਦਲਦੀ ਅਤੇ ਵਿਗੜਦੀ ਯਾਤਰਾ ਦੀਆਂ ਸਥਿਤੀਆਂ” ਲਈ ਤਿਆਰੀ ਕਰਨੀ ਚਾਹੀਦੀ ਹੈ।