4 ਅਪ੍ਰੈਲ 2024: ਤਾਈਵਾਨ ‘ਚ ਤਬਾਹੀ ਦੇ ਇਕ ਦਿਨ ਬਾਅਦ ਵੀਰਵਾਰ ਨੂੰ ਜਾਪਾਨ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.3 ਮਾਪੀ ਗਈ। ਫਿਲਹਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਤਾਈਵਾਨ ‘ਚ 25 ਸਾਲਾਂ ‘ਚ ਆਏ ਸਭ ਤੋਂ ਭਿਆਨਕ ਭੂਚਾਲ ‘ਚ 9 ਲੋਕਾਂ ਦੀ ਮੌਤ ਹੋ ਗਈ ਸੀ ਅਤੇ 1000 ਤੋਂ ਜ਼ਿਆਦਾ ਜ਼ਖਮੀ ਹੋ ਗਏ ਸਨ। ਇਸ ਦੌਰਾਨ ਦੋ ਭਾਰਤੀ ਲਾਪਤਾ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ ਔਰਤ ਹੈ। ਭੂਚਾਲ ਨਿਗਰਾਨੀ ਏਜੰਸੀ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ 7.2 ਸੀ, ਜਦੋਂ ਕਿ ਅਮਰੀਕੀ ਸਰਵੇਖਣ ਨੇ ਇਸ ਨੂੰ 7.4 ਦੱਸਿਆ ਹੈ। ਇਸ ਕਾਰਨ 70 ਲੋਕ ਵੱਖ-ਵੱਖ ਥਾਵਾਂ ‘ਤੇ ਫਸ ਗਏ। ਇਸ ਦਾ ਕੇਂਦਰ ਹੁਆਲੀਅਨ ਵਿੱਚ ਜ਼ਮੀਨ ਤੋਂ 35 ਕਿਲੋਮੀਟਰ ਹੇਠਾਂ ਸੀ।
ਤਾਈਵਾਨ ਤੋਂ ਬਾਅਦ ਜਾਪਾਨ ‘ਚ ਭੂਚਾਲ ਦੇ ਜ਼ਬਰਦਸਤ ਝਟਕੇ
- April 4, 2024