4 ਅਪ੍ਰੈਲ 2024: ਮੋਗਾ ਪੁਲਿਸ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਧਰਮਕੋਟ ਪੁਲਿਸ ਨੇ 7.5 ਕਿਲੋ ਭੁੱਕੀ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਧਰਮਕੋਟ ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਭੱਟੀ ਨੇ ਦੱਸਿਆ ਕਿ ਪੁਲਸ ਚੌਕੀ ਕਮਾਲਕੇ ਨੂੰ ਗੁਪਤ ਸੂਤਰਾਂ ਤੋਂ ਸੂਚਨਾ ਮਿਲੀ ਸੀ।
ਇਸ ਸਮੇਂ ਉਹ ਪੁਲਿਸ ਪਾਰਟੀ ਸਮੇਤ ਇਲਾਕੇ ‘ਚ ਗਸ਼ਤ ਕਰਦੇ ਹੋਏ ਟੀ-ਪੁਆਇੰਟ ਜੀਂਦਰਾ ਨੇੜੇ ਬਾਬਾ ਕਾਲਾ ਮਾਈਹਰ ਕੋਲ ਮੌਜੂਦ ਸਨ | ਮੁਖਬਰ ਨੇ ਦੱਸਿਆ ਕਿ ਪਿੰਡ ਜੀਂਦਰਾ ਦੇ ਵਸਨੀਕ ਜ਼ਿਮੀਂਦਾਰ ਕੁਲਵੰਤ ਸਿੰਘ ਨੇ ਆਪਣੇ ਖੇਤ ਪਿੰਡ ਚੱਕ ਜੀਂਦਰਾ ਵਿਖੇ ਡੋਡੇ ਭੁੱਕੀ ਦੇ ਪੌਦੇ ਲਗਾਏ ਹੋਏ ਹਨ ਜੋ ਕਿ ਕਰੀਬ 4 ਫੁੱਟ ਉੱਚੇ ਹਨ। ਜੇਕਰ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਉਹ ਬਰਾਮਦ ਹੋ ਸਕਦੇ ਹਨ। ਪੁਲੀਸ ਪਾਰਟੀ ਨੇ ਮੌਕੇ ’ਤੇ ਛਾਪਾ ਮਾਰ ਕੇ 7.5 ਕਿਲੋ ਭੁੱਕੀ ਬਰਾਮਦ ਕੀਤੀ ਜੋ ਕਿ ਕਣਕ ਅਤੇ ਆਲੂਆਂ ਦੀ ਫ਼ਸਲ ਵਿੱਚ ਬੀਜੀ ਗਈ ਸੀ। ਇਸ ਦੌਰਾਨ ਪੁਲੀਸ ਨੇ 10 ਤੋਂ ਵੱਧ ਪੌਦੇ ਬਰਾਮਦ ਕੀਤੇ ਹਨ। ਇਸ ਸਬੰਧੀ ਕਥਿਤ ਦੋਸ਼ੀ ਕੁਲਵੰਤ ਸਿੰਘ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।