ਆਪਣੇ ਇੱਕ ਹਵਾਈ ਹਮਲੇ ਤੋਂ ਬਾਅਦ ਇਜ਼ਰਾਈਲ ਨੂੰ ਹੁਣ ਵੱਧ ਰਹੇ ਅੰਤਰਰਾਸ਼ਟਰੀ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿੱਚ ਗਾਜ਼ਾ ਚ ਚੈਰਿਟੀ ਵਰਲਡ ਸੈਂਟਰਲ ਕਿਚਨ (WCK) ਲਈ ਸੱਤ ਸਹਾਇਤਾ ਕਰਮਚਾਰੀਆਂ ਦੀ ਮੌਤ ਹੋ ਗਈ। ਇਜ਼ਰਾਈਲ ਦੇ ਇਸ ਹਮਲੇ ਵਿੱਚ ਇੰਗਲੈਂਡ, ਪੋਲੈਂਡ, ਆਸਟ੍ਰੇਲੀਆ, ਕੈਨੇਡਾ ਅਤੇ ਅਮਰੀਕਾ, ਦੇ ਨਾਗਰਿਕ ਮਾਰੇ ਗਏ ਸਨ, ਜਿਸ ਤੋਂ ਬਾਅਦ ਇਹਨਾਂ ਦੇਸ਼ਾਂ ਨੇ ਜਾਂਚ ਦੀ ਮੰਗ ਕੀਤੀ ਹੈ। ਅਤੇ ਇਸ ਦੇ ਨਤੀਜੇ ਵਜੋਂ ਹੁਣ ਗਾਜ਼ਾ ਨੂੰ ਮਿਲਣ ਵਾਲੀ ਮਾਨਵਤਾਵਾਦੀ ਸਹਾਇਤਾ ਵੀ ਸ਼ੱਕ ਵਿੱਚ ਹੈ, ਅਤੇ WCK ਸਟ੍ਰਿਪ ਨੂੰ ਸਹਾਇਤਾ ਪ੍ਰਦਾਨ ਕਰਨ ਵਾਲੇ ਮੁੱਖ ਪ੍ਰਦਾਤਾਵਾਂ ਵਿੱਚੋਂ ਇੱਕ – ਇਸਦੇ ਕਾਰਜਾਂ ਨੂੰ ਮੁਅੱਤਲ ਕਰ ਰਿਹਾ ਹੈ। ਇਸ ਹਮਲੇ ਤੋਂ ਬਾਅਦ ਇਜ਼ਰਾਈਲ ਦੇ ਰਾਸ਼ਟਰਪਤੀ ਨੇ ਹੋਈ ਮੌਤਾਂ ਲਈ ਮੁਆਫੀ ਮੰਗੀ ਹੈ। ਮਾਰੇ ਗਏ ਸਹਾਇਤਾ ਕਰਮਚਾਰੀਆਂ ਵਿੱਚੋਂ ਤਿੰਨ ਇੰਗਲੈਂਡ ਦੇ ਨਾਗਰਿਕ ਸਨ। ਇੱਕ ਪੋਲਿਸ਼ ਨਾਗਰਿਕ, ਇੱਕ ਆਸਟ੍ਰੇਲੀਆਈ, ਇੱਕ ਫਲਸਤੀਨੀ ਅਤੇ ਦੋਹਰੀ ਅਮਰੀਕੀ-ਕੈਨੇਡੀਅਨ ਨਾਗਰਿਕ ਵੀ ਮਾਰੇ ਗਏ। ਇਸ ਮਾਮਲੇ ਵਿੱਚ IDF ਨੇ ਘਟਨਾ ਦੀ ਸੁਤੰਤਰ ਜਾਂਚ ਦਾ ਵਾਅਦਾ ਕੀਤਾ ਹੈ। ਇਸ ਹਮਲੇ ਤੋਂ ਬਾਅਦ ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਮੰਗਲਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਗੱਲ ਕੀਤੀ। ਕਾਲ ‘ਤੇ, ਉਸਨੇ ਗਾਜ਼ਾ ਦੀ ਸਥਿਤੀ ਨੂੰ “ਵੱਧਦੀ ਅਸਹਿਣਸ਼ੀਲ” ਦੱਸਿਆ ਅਤੇ ਸਹਾਇਤਾ ਕਰਮਚਾਰੀਆਂ ਦੀ ਹੱਤਿਆ ਦੀ “ਪੂਰੀ ਅਤੇ ਪਾਰਦਰਸ਼ੀ ਸੁਤੰਤਰ ਜਾਂਚ ਦੀ ਮੰਗ ਕੀਤੀ”। ਉਥੇ ਹੀ ਵ੍ਹਾਈਟ ਹਾਊਸ ਦੇ ਬੁਲਾਰੇ ਜੌਨ ਕਰਬੀ ਨੇ ਕਿਹਾ ਕਿ ਉਹ ਇਸ ਸਟ੍ਰਾਈਕ ‘ਤੇ “ਨਰਾਜ਼” ਹਨ। ਅਮੈਰੀਕਾ ਦੇ ਪ੍ਰੈਸ ਸਕੱਤਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਯੂਐਸ ਦੇ ਰਾਸ਼ਟਰਪਤੀ ਜੋ ਬਾਈਡੇਨ ਦਾ ਇਸ ਹਮਲੇ ਤੋਂ ਬਾਅਦ ਦਿੱਲ ਟੁੱਟ ਗਿਆ ਹੈ। ਪੋਲਿਸ਼ ਵਿਦੇਸ਼ ਮੰਤਰੀ ਨੇ ਵੀ ਕਿਹਾ ਕਿ ਉਨ੍ਹਾਂ ਨੇ ਆਪਣੇ ਇਜ਼ਰਾਈਲੀ ਹਮਰੁਤਬਾ ਇਜ਼ਰਾਈਲ ਕਾਟਜ਼ ਤੋਂ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ। ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਸ ਹਮਲੇ ਚ”ਪੂਰੀ ਜਵਾਬਦੇਹੀ” ਦੀ ਲੋੜ ਹੈ, ਅਤੇ ਕਿਹਾ ਕਿ ਇਹ “ਬਿਲਕੁਲ ਅਸਵੀਕਾਰਨਯੋਗ ਹੈ ਕਿ ਇਜ਼ਰਾਈਲੀ ਰੱਖਿਆ ਬਲ ਦੁਆਰਾ ਸਹਾਇਤਾ ਕਰਮਚਾਰੀਆਂ ਦੀ ਹੱਤਿਆ ਕੀਤੀ ਗਈ। ਜਿਸ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਸਵੀਕਾਰ ਕੀਤਾ ਕਿ ਇਜ਼ਰਾਈਲ ਦੀਆਂ ਫੌਜਾਂ ਨੇ “ਬੇਕਸੂਰ ਲੋਕਾਂ” ਨੂੰ ਮਾਰਿਆ ਅਤੇ ਇੱਕ ਸੁਤੰਤਰ ਜਾਂਚ ਦਾ ਵਾਅਦਾ ਕੀਤਾ।