ਟੋਰਾਂਟੋ ਪੁਲਿਸ ਨੇ ਪਿਛਲੇ ਸ਼ਨੀਵਾਰ ਨੂੰ ਡੌਨ ਮਿਲਜ਼ ਸਬਵੇਅ ਸਟੇਸ਼ਨ ਨੇੜੇ ਇੱਕ ਔਰਤ ‘ਤੇ ਕਥਿਤ ਤੌਰ ‘ਤੇ ਹਮਲਾ ਕਰਨ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਉਹ ਆਪਣੇ ਬੱਚਿਆਂ ਨਾਲ ਪੈਦਲ ਜਾ ਰਹੀ ਸੀ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਵਿਅਕਤੀ ਦਾ ਨਾਂ ਸੁਰੇਸ਼ ਨਿਥਿਆਨੰਠਨ ਹੈ ਜਿਸ ਨੇ ਪੀੜਤ ਬੱਚਿਆਂ ਪ੍ਰਤੀ ਟਿੱਪਣੀ ਕੀਤੀ ਜਦੋਂ ਸਟੇਸ਼ਨ ਦੇ ਨੇੜੇ ਪੈਦਲ ਜਾ ਰਹੀਆਂ ਸਨ। ਅਤੇ ਜਦੋਂ ਬੱਚੀਆਂ ਦੀ ਮਾਂ ਨੇ ਸ਼ੱਕੀ ਵਿਅਕਤੀ ਨੂੰ ਜਵਾਬ ਦਿੱਤਾ ਤਾਂ ਉਹ ਹਿੰਸਕ ਹੋ ਗਿਆ ਅਤੇ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਨਾਲ ਕਿਸੇ ਚੀਜ਼ ਨਾਲ ਔਰਤ ਦੇ ਸਿਰ ਤੇ ਕਈ ਵਾਰ ਸੱਟ ਮਾਰੀ। ਅਤੇ ਇਸ ਹਿੰਸਕ ਘਟਨਾ ਦੌਰਾਨ ਉਸਦਾ ਮੌਬਾਈਲ ਹੇਠਾਂ ਡਿੱਗ ਕੇ ਟੁੱਟ ਗਿਆ। ਪੁਲਿਸ ਨੇ ਅੱਗੇ ਦੋਸ਼ ਲਗਾਇਆ ਕਿ ਸ਼ੱਕੀ ਵਿਅਕਤੀ ਦੇ ਫਰਾਰ ਹੋਣ ਤੋਂ ਪਹਿਲਾਂ ਉਸ ਨੇ ਔਰਤ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਟੋਰਾਂਟੋ ਦੇ 43 ਸਾਲਾ ਸੁਰੇਸ਼ ਨਿਥਿਆਨੰਠਨ ਨੂੰ ਇਸ ਮਾਮਲੇ ਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ‘ਤੇ ਹਥਿਆਰ ਨਾਲ ਹਮਲਾ ਕਰਨ, ਸਰੀਰਕ ਨੁਕਸਾਨ ਪਹੁੰਚਾਉਣ ਵਾਲੇ ਹਮਲੇ, ਪੂਰੀ ਤਰ੍ਹਾਂ ਧਮਕੀਆਂ/ਮੌਤ, ਅਤੇ ਸ਼ਰਾਰਤੀ ਅਨਸਰ ਦਾ ਦੋਸ਼ ਲਗਾਇਆ ਗਿਆ ਹੈ।