BTV BROADCASTING

ਚਲਾਨ ਕੱਟਣ ਨੂੰ ਲੈ ਕੇ ਪੁਲਿਸ ਤੇ ਨੌਜਵਾਨ ਹੋਇਆ ਆਮਣੇ ਸਾਹਮਣੇ

ਚਲਾਨ ਕੱਟਣ ਨੂੰ ਲੈ ਕੇ ਪੁਲਿਸ ਤੇ ਨੌਜਵਾਨ ਹੋਇਆ ਆਮਣੇ ਸਾਹਮਣੇ

30 ਮਾਰਚ 2024: ਟਰੈਫਿਕ ਪੁਲਿਸ ਵੱਲੋਂ 31 ਮਾਰਚ ਨੂੰ ਦੇਖਦੇ ਹੋਏ ਜਗ੍ਹਾ ਜਗ੍ਹਾ ਤੇ ਨਾਕਾ ਲਗਾ ਕੇ ਵਹੀਕਲਾਂ ਦੇ ਚਲਾਣ ਕੱਟਣ ਦੀ ਮੁਹਿਮ ਨੂੰ ਰਫਤਾਰ ਦਿੱਤੀ ਹੋਈ ਹੈ ਜਿਸ ਦੌਰਾਨ ਅੱਜ ਟਰੈਫਿਕ ਪੁਲਿਸ ਵੱਲੋਂ ਫਿਰੋਜ਼ਪੁਰ ਦੀ ਪੁਰਾਣੀ ਸਬਜੀ ਮੰਡੀ ਦੇ ਬਾਹਰ ਨਾਕਾ ਲਗਾ ਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਇਸੇ ਦੌਰਾਨ ਇੱਕ ਬਾਈਕ ਸਵਾਰ ਨੌਜਵਾਨ ਨਾਲ ਪੁਲਿਸ ਵਾਲਿਆਂ ਦੇ ਤਕਰਾਰ ਸਾਹਮਣੇ ਆਈ ਜੋ ਕੈਮਰੇ ਵਿੱਚ ਵੀ ਕੈਦ ਹੋ ਗਈ ਹੈਰਾਨੀਜਨਕ ਗੱਲ ਇਹ ਹੈ ਕਿ ਨੌਜਵਾਨ ਨੇ ਆਪਣੇ ਰਸੂਕ ਦੀ ਵਰਤੋਂ ਕੀਤੀ ਜਿਸ ਅੱਗੇ ਟਰੈਫਿਕ ਅਧਿਕਾਰੀ ਨੂੰ ਅੱਗੇ ਝੁਕਣਾ ਪਿਆ ਅਤੇ ਮੋਟਰਸਾਈਕਲ ਨੂੰ ਛੱਡਣਾ ਵੀ ਪਿਆ।

ਸਮੇਂ ਨੂੰ ਦੇਖਦੇ ਹੋਏ ਫਿਰੋਜ਼ਪੁਰ ਟਰੈਫਿਕ ਪੁਲਿਸ ਵੱਲੋਂ ਨਾਕੇ ਲਗਾ ਕੇ ਜਿੱਥੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਉਥੇ ਇਹਨਾਂ ਵਹੀਕਲਾਂ ਦੀ ਚੈਕਿੰਗ ਕਰਨ ਦੌਰਾਨ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਜੋ ਅੱਜ ਸਭ ਤੋਂ ਉੱਤੇ ਦਰਸਾਇਆ ਕਿ ਇੱਕ ਨੌਜਵਾਨ ਜਿਹਨੂੰ ਮੋਟਰਸਾਈਕਲ ਰੋਕਣ ਲਈ ਕਿਹਾ ਗਿਆ ਪਰ ਉਸ ਨੇ ਬਿਨਾਂ ਪਰਵਾਹ ਕੀਤੇ ਮੋਟਰਸਾਈਕਲ ਭਜਾ ਕੇ ਅੱਗੇ ਲੈ ਗਿਆ ਤੇ ਪੁਲਿਸ ਨੇ ਕੁਝ ਦੂਰੀ ਤੇ ਹੀ ਉਹਨੂੰ ਰੋਕ ਕੇ ਉਸਨੂੰ ਕਾਬੂ ਕਰ ਲਿਆ ਇਸ ਦੌਰਾਨ ਪੁਲਿਸ ਨੌਜਵਾਨ ਦੇ ਵਿੱਚ ਕਾਫੀ ਤਲਖੀ ਨਜ਼ਰ ਆਈ ਜੋ ਕੈਮਰੇ ਵਿੱਚ ਕੈਦ ਵੀ ਹੋਈ ਲੇਕਿਨ ਹਾਸੋਹੀਨ ਗੱਲ ਉਦੋਂ ਹੋਈ ਜਦੋਂ ਟਰੈਫਿਕ ਪੁਲਿਸ ਨੂੰ ਉਸ ਨੌਜਵਾਨ ਦੇ ਰਸੂਕ ਅੱਗੇ ਝੁਕਣਾ ਪਿਆ ਜੋ ਆਪਣੇ ਆਪ ਨੂੰ ਯੂਨੀਅਨ ਦਾ ਆਗੂ ਦੱਸ ਰਿਹਾ ਸੀ।

ਨੌਜਵਾਨ ਨੇ ਆਪਣੇ ਆਪ ਬੀਤੀ ਸੁਣਾਦਿਆ ਟਰੈਫਿਕ ਪੁਲਿਸ ਤੇ ਦੋਸ਼ ਲਗਾਏ ਕਿ ਬਿਨਾਂ ਵਜਾ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਉਹਦੇ ਮੋਟਰਸਾਈਕਲ ਦੀ ਚਾਬੀ ਕਡ ਕੇ ਉਸ ਨੂੰ ਜਬਰਨ ਰੋਕਿਆ ਗਿਆ v3 ਟਰੈਫਿਕ ਪੁਲਿਸ ਦੇ ਅਧਿਕਾਰੀ ਨੇ ਕਿਹਾ ਕਿ ਅਸੀਂ ਰੋਜਾਨਾ ਦੀ ਤਰ੍ਹਾਂ ਵਹੀਕਲਾਂ ਦੀ ਚੈਕਿੰਗ ਕਰਦੇ ਆਂ ਇਸ ਦੌਰਾਨ ਇਹ ਨੌਜਵਾਨ ਆਇਆ ਜਿਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਪਰ ਉਸ ਨੇ ਰੋਕਿਆ ਨਹੀਂ ਤੇ ਆਪਣੇ ਮੋਟਰਸਾਈਕਲ ਨੂੰ ਭਜਾ ਕੇ ਅੱਗੇ ਲੈ ਗਿਆ ਥੋੜੀ ਦੂਰੀ ਤੇ ਅਸੀਂ ਜਦੋਂ ਕਾਬੂ ਕੀਤਾ ਤੇ ਉਹਨੂੰ ਆਪਣੇ ਦਸਤਾਵੇਜ ਦਿਖਾਣ ਨੂੰ ਕਿਹਾ ਅਧਿਕਾਰੀ ਨੇ ਇਸ ਮੌਕੇ ਮੰਨਿਆ ਕਿ ਰਸੂਕਦਾਰ ਬੰਦੇ ਉਸ ਨੌਜਵਾਨ ਪਿੱਛੇ ਆਏ ਜਿਨਾਂ ਦੀ ਗੱਲ ਸਾਨੂੰ ਮੰਨਣੀ ਪਈ ਅਤੇ ਨਾਲ ਹੀ ਮੋਟਰਸਾਈਕਲ ਦੇ ਉਹਨਾਂ ਵੱਲੋਂ ਦਸਤਾਵੇਜ ਵੀ ਦਿਖਾਏ ਗਏ ਤੇ ਉਸ ਉਪਰੰਤ ਉਸ ਨੂੰ ਛੱਡਨਾ ਪਿਆ।

Related Articles

Leave a Reply