ਓਟਵਾ ਫਾਇਰ ਸਰਵਿਸਿਜ਼ (OFS) ਨੇ ਪੂਰੇ ਓਟਾਵਾ ਸ਼ਹਿਰ ਲਈ ਤੁਰੰਤ ਪ੍ਰਭਾਵੀ ਤੌਰ ‘ਤੇ ਖੁੱਲ੍ਹੀ ਹਵਾ ਵਿੱਚ ਅੱਗ ਲਗਾਉਣ ‘ਤੇ ਪਾਬੰਦੀ ਜਾਰੀ ਕੀਤੀ ਹੈ। ਇਸ ਪਾਬੰਦੀ ਦੇ ਦੌਰਾਨ ਖੁੱਲ੍ਹੀ ਹਵਾ ਵਿੱਚ ਅੱਗ ਲਗਾਉਣ ਦੀ ਮਨਾਹੀ ਹੈ, ਜਿਸ ਵਿੱਚ ਪਰਮਿਟ ਵਾਲੀਆਂ ਜਾਇਦਾਦਾਂ ਵੀ ਸ਼ਾਮਲ ਹਨ। ਪਾਬੰਦੀ ਦੇ ਦੌਰਾਨ ਕੈਂਪਫਾਇਰ, brush piles ਅਤੇ ਲੱਕੜ ਸਾੜਨ ਵਾਲੇ ਬਾਹਰੀ ਫਾਇਰਪਲੇਸ ਦੀ ਵੀ ਆਗਿਆ ਨਹੀਂ ਹੈ। ਇਸ ਦੇ ਨਾਲ ਹੀ OFS ਨੇ ਇਹ ਵੀ ਕਿਹਾ ਕਿ ਪਾਬੰਦੀ ਲਾਗੂ ਹੋਣ ਤੱਕ ਜ਼ੀਰੋ ਟੋਲਰੈਂਸ ਲਾਗੂ ਕੀਤਾ ਜਾਵੇਗਾ।