23 ਮਾਰਚ 2024: ਕਣਕ ਦੇ ਸੀਜ਼ਨ ਲਈ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸੁਰੂ ਹੋਣ ਜਾ ਰਹੀ ਹੈ। ਇਸ ਵਾਰ ਖ਼ਰੀਦ 132 ਲੱਖ ਟਨ ਨਿਰਧਾਰਿਤ ਕੀਤਾ ਗਿਆ ਹੈ। ਤੇ ਬਾਰਦਾਨੇ ਨੂੰ ਲੈ ਕੇ ਜੋ ਵੀ ਲੋੜ ਹੈ ਉਹ ਅਗਲੇ ਹਫ਼ਤੇ ਚ ਪੂਰਾ ਕਰਨ ਦੀ ਸਿਫਾਰਿਸ਼ ਵੀ ਕੀਤੀ ਗਈਹੈ। ਕੇਂਦਰ ਦੇ ਵੱਲੋਂ ਕੈਸ਼ ਕ੍ਰੈਡਿਟ ਲਿਮਟ 2900 ਕਰੋੜ ਦੀ ਮਨਜ਼ੂਰ ਵੀ ਕਰ ਲਈ ਗਈ ਹੈ।ਮੰਡੀਆਂ ਤੇ ਆਰਜ਼ੀ ਖਰੀਦ ਕੇਂਦਰ 3000 ਦੇ ਕਰੀਬ ਤਿਆਰ ਕੀਤੇ ਗਏ ਹਨ।