Canada Border Services Agency ਨੇ ਹੈਲੀਫੈਕਸ ਵਿੱਚ ਇੱਕ ਕੰਟੇਨਰ ਜਾਂਚ ਸਹੂਲਤ ਤੋਂ 1.5 ਟਨ ਤੋਂ ਵੱਧ ਸ਼ੱਕੀ ਕੋਕੀਨ ਜ਼ਬਤ ਕੀਤੀ ਹੈ। ਜਿਸ ਨੂੰ ਲੈ ਕੇ ਏਜੰਸੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਸਮੁੰਦਰੀ ਸ਼ਿਪਿੰਗ ਕੰਟੇਨਰ ‘ਤੇ ਪਾਬੰਦੀਸ਼ੁਦਾ ਹੋਣ ਦੀ ਸੰਭਾਵਨਾ ਬਾਰੇ ਜਾਣਕਾਰੀ ਮਿਲੀ, ਜਦੋਂ ਇਹ 4 ਮਾਰਚ ਨੂੰ ਫਲੈਗ ਕੀਤਾ ਗਿਆ ਸੀ ਜੋ ਕਿ ਕੈਲੀਫੋਰਨੀਆ ਤੋਂ ਸ਼ੁਰੂ ਹੋਇਆ ਅਤੇ ਯੂਰਪ ਲਈ ਨਿਰਧਾਰਤ ਸੀ । ਜਿਸ ਤੋਂ ਬਾਅਦ ਵਿੱਚ 6 ਮਾਰਚ ਨੂੰ ਹੈਲੀਫੈਕਸ ਦੀ ਬੰਦਰਗਾਹ ‘ਤੇ ਕੰਟੇਨਰ ਦੀ ਜਾਂਚ ਕੀਤੀ ਗਈ, ਜਿਸ ਕਾਰਨ ਕੰਟੇਨਰ ਦੇ ਅੰਦਰੋਂ 1,556 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਗਈ।
ਅਧਿਕਾਰੀਆਂ ਵਲੋਂ ਜ਼ਬਤ ਕੀਤੀ ਕੋਕੀਨ ਦੀ ਕੀਮਤ ਲਗਭਗ 194 ਮਿਲੀਅਨ ਡਾਲਰ ਦੱਸੀ ਗਈ ਹੈ। CBSA ਦੇ ਅਨੁਸਾਰ, ਇਸ ਕਾਰਵਾਈ ਤੋਂ ਬਾਅਦ ਮਾਮਲੇ ਨਾਲ ਜੁੜੇ ਸਬੂਤ RCMP ਨੂੰ ਸੌਂਪ ਦਿੱਤੇ ਗਏ ਹਨ। ਨੋਵਾ ਸਕੋਸ਼ੀਆ RCMP ਦੇ ਸੁਪਰਡੈਂਟ ਜੇਸਨ ਪੌਪਿਕ ਨੇ ਕਿਹਾ,ਅਸੀਂ ਆਪਣੀਆਂ ਸਰਹੱਦਾਂ ‘ਤੇ ਚੌਕਸੀ ਬਣਾਈ ਰੱਖਣ ਅਤੇ ਇਸ ਕਿਸਮ ਦੇ ਉਤਪਾਦਾਂ ਨੂੰ ਕੈਨੇਡਾ ਤੋਂ ਬਾਹਰ ਰੱਖਣ ਲਈ CBSA ਨਾਲ ਕੰਮ ਕਰਦੇ ਹਾਂ। ਬਹੁਤ ਸਾਰੇ ਵਿਦੇਸ਼ੀ ਭਾਈਵਾਲਾਂ ਦੇ ਨਾਲ, ਸਾਡੀ ਚੰਗੀ ਤਰ੍ਹਾਂ ਸਥਾਪਿਤ ਅੰਤਰਰਾਸ਼ਟਰੀ ਨਿਗਰਾਨੀ ਪ੍ਰਣਾਲੀ ਹਾਨੀਕਾਰਕ ਉਤਪਾਦਾਂ ਨੂੰ ਸਾਡੇ ਦੇਸ਼ ਅਤੇ ਹੋਰਾਂ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਸਭ ਤੋਂ ਵਧੀਆ ਖੁਫੀਆ ਜਾਣਕਾਰੀ ਵਿਕਸਿਤ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਮਹੱਤਵਪੂਰਨ ਹੈ, ਅਤੇ RCMP ਇਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ।