16 ਮਾਰਚ 2024: ਮੁੰਬਈ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ 14 ਤੋਂ 15 ਮਾਰਚ ਦਰਮਿਆਨ 5 ਵੱਖ-ਵੱਖ ਮਾਮਲਿਆਂ ‘ਚ ਕੁੱਲ 2.99 ਕਿਲੋ ਸੋਨਾ ਜ਼ਬਤ ਕੀਤਾ ਹੈ। ਜ਼ਬਤ ਕੀਤੇ ਗਏ ਸੋਨੇ ਦੀ ਕੀਮਤ 1.72 ਕਰੋੜ ਰੁਪਏ ਹੈ।
ਕਸਟਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਯਾਤਰੀਆਂ ਨੇ ਇਹ ਸੋਨਾ ਆਪਣੇ ਸਰੀਰ ਦੇ ਅੰਦਰ ਛੁਪਾ ਲਿਆ ਸੀ।
ਇਸ ਤੋਂ ਪਹਿਲਾਂ 10 ਤੋਂ 12 ਮਾਰਚ ਦਰਮਿਆਨ ਕਸਟਮ ਵਿਭਾਗ ਨੇ ਮੁੰਬਈ ਹਵਾਈ ਅੱਡੇ ‘ਤੇ ਹੀ 2.35 ਕਰੋੜ ਰੁਪਏ ਦੀ ਕੀਮਤ ਦਾ 4.22 ਕਿਲੋ ਸੋਨਾ ਜ਼ਬਤ ਕੀਤਾ ਸੀ।