ਡਾਊਨਟਾਊਨ ਟੋਰਾਂਟੋ ਵਿੱਚ ਮੰਗਲਵਾਰ ਦੁਪਹਿਰ ਨੂੰ ਹੋਈ ਗੋਲੀਬਾਰੀ ਤੋਂ ਬਾਅਦ ਇੱਕ 23 ਸਾਲਾ ਵਿਅਕਤੀ ਨੂੰ ਪਹਿਲੇ ਦਰਜੇ ਦੇ ਕਤਲ ਦੇ ਦੋ ਮਾਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿੱਚ ਉਸਦੇ ਪਿਤਾ ਅਤੇ ਭਰਾ ਦੀ ਮੌਤ ਹੋ ਗਈ ਸੀ ਅਤੇ ਉਸਦੀ ਮਾਂ ਜ਼ਖਮੀ ਹੋ ਗਈ ਸੀ। ਟੋਰਾਂਟੋ ਪੁਲਿਸ ਨੇ ਬੁੱਧਵਾਰ ਸਵੇਰੇ ਪੁਸ਼ਟੀ ਕੀਤੀ ਕਿ ਘਟਨਾ ਦੇ ਸਬੰਧ ਵਿੱਚ ਦੋਸ਼ ਲਗਾਏ ਗਏ ਹਨ ਜੋ ਕਥਿਤ ਤੌਰ ‘ਤੇ ਇੱਕ ਘਰ ਵਿੱਚ ਸ਼ੁਰੂ ਹੋਈ ਸੀ ਅਤੇ ਇੱਕ ਵਿਅਸਤ ਡਾਊਨਟਾਊਨ ਗਲੀ ਵਿੱਚ ਫੈਲ ਗਈ ਸੀ। ਜਿਸ ਤੋਂ ਬਾਅਦ ਐਮਰਜੈਂਸੀ ਅਮਲੇ ਨੇ ਦੁਪਹਿਰ 1:30 ਵਜੇ ਤੋਂ ਠੀਕ ਪਹਿਲਾਂ ਪਾਰਲੀਮੈਂਟ ਸਟਰੀਟ ਅਤੇ ਡੁੰਡਸ ਸਟਰੀਟ ਈਸਟ ‘ਤੇ ਇੱਕ ਗੋਲੀਬਾਰੀ ਦੀ ਰਿਪੋਰਟ ਦਾ ਜਵਾਬ ਦਿੱਤਾ। ਜਿਥੇ ਮੌਕੇ ਤੇ ਤਿੰਨ ਪੀੜਤ ਲੱਭੇ ਗਏ ਸਨ, ਜਿਨ੍ਹਾਂ ਵਿੱਚ ਦੋ ਆਦਮੀ ਅਤੇ ਇੱਕ ਔਰਤ ਸੀ। ਅਤੇ ਅਮਲੇ ਨੇ ਰਿਪੋਰਟ ਕੀਤੀ ਕੀ ਪਾਰਲੀਮੈਂਟ ਅਤੇ ਡੰਡਸ ਇਲਾਕੇ ‘ਚ ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਦੂਜੇ ਆਦਮੀ ਅਤੇ ਔਰਤ ਨੂੰ ਅਰਨੋਲਡ ਐਵੇਨਿਊ ਦੇ ਨੇੜੇ ਇੱਕ ਘਰ ਵਿੱਚ ਪਾਇਆ ਗਿਆ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਦੂਜੇ ਆਦਮੀ ਦੀ ਹਸਪਤਾਲ ਵਿੱਚ ਮੌਤ ਹੋ ਗਈ ਅਤੇ ਔਰਤ ਨੂੰ ਗੈਰ-ਜਾਨ ਖ਼ਤਰੇ ਵਾਲੀਆਂ ਸੱਟਾਂ ਹੋਣ ਦੀ ਖਬਰ ਹੈ। ਦੱਸਦਈਏ ਕਿ ਇਹ ਦੋ ਮੌਤਾਂ ਟੋਰਾਂਟੋ ਵਿੱਚ 2024 ਦੀਆਂ 14ਵੀਂ ਅਤੇ 15ਵੀਂ ਹੱਤਿਆਵਾਂ ਹਨ। ਅਤੇ ਉਥੇ ਹੀ ਇਸ ਮਾਮਲੇ ਚ ਮੁਲਜ਼ਮ ਵਿਅਕਤੀ ਪਹਿਲੇ ਦਰਜੇ ਦੇ ਕਤਲ ਦੇ ਦੋ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਹ ਪੂਰੀ ਘਟਨਾ ਅਰਨੋਲਡ ਚ ਸਥਿਤ ਇੱਕ ਘਰ ਤੋਂ ਸ਼ੁਰੂ ਹੋਈ ਜੋ ਟੋਰੋਂਟੋ ਦੀ ਡਾਉਨਟਾਉਨ ਸਟ੍ਰੀਟ ਤੱਕ ਪਹੁੰਚ ਗਈ। ਜਿਥੇ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਵੀ ਇਸ ਘਟਨਾ ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਬਾਅਦ ਵਿੱਚ ਹਸਪਤਾਲ ਲਿਜਾਇਆ ਗਿਆ। ਅਤੇ ਮੌਕੇ ਤੇ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਕੋਲੋ ਬੰਦੂਕ ਵੀ ਬਰਾਮਦ ਕੀਤੀ ਗਈ। ਹਾਲਾਂਕਿ ਪੁਲਿਸ ਇਸ ਮਾਮਲੇ ਚ ਕਿਸੇ ਹੋਰ ਸ਼ੱਕੀ ਦੀ ਤਲਾਸ਼ ਨਹੀਂ ਕਰ ਰਹੀ ਹੈ। ਪਰ ਫੇਰ ਵੀ ਇਸ ਮਾਮਲੇ ਨਾਲ ਜੁੜੀ ਜੇਕਰ ਕਿਸੇ ਕੋਲ ਕੋਈ ਵੀ ਜਾਣਕਾਰੀ ਹੈ ਤਾਂ ਉਨ੍ਹਾਂ ਨੂੰ ਪੁਲਿਸ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ।