BTV BROADCASTING

ਆਈ.ਐਮ.ਡੀ ਨੇ ਬਾਰਿਸ਼ ਦਾ ਅਲਰਟ ਕੀਤਾ ਜਾਰੀ,ਦੇਖਣ ਨੂੰ ਮਿਲ ਸਕਦੀ ਹੈ ਭਾਰੀ ਬਰਫ਼ਬਾਰੀ

ਆਈ.ਐਮ.ਡੀ ਨੇ ਬਾਰਿਸ਼ ਦਾ ਅਲਰਟ ਕੀਤਾ ਜਾਰੀ,ਦੇਖਣ ਨੂੰ ਮਿਲ ਸਕਦੀ ਹੈ ਭਾਰੀ ਬਰਫ਼ਬਾਰੀ

9 ਮਾਰਚ 2024: ਮੌਸਮ ਵਿਭਾਗ ਨੇ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ 72 ਘੰਟਿਆਂ ਦੌਰਾਨ ਤੂਫ਼ਾਨ, ਭਾਰੀ ਮੀਂਹ ਅਤੇ ਠੰਢ ਦੇ ਤਾਪਮਾਨ ਦੀ ਚੇਤਾਵਨੀ ਜਾਰੀ ਕੀਤੀ ਹੈ।

ਮੌਸਮ ‘ਚ ਬਦਲਾਅ ਵੈਸਟਰਨ ਡਿਸਟਰਬੈਂਸ ਕਾਰਨ ਹੋਇਆ ਹੈ, ਜਿਸ ਦੇ 10 ਮਾਰਚ ਨੂੰ ਪੱਛਮੀ ਹਿਮਾਲਿਆ ਨਾਲ ਟਕਰਾਉਣ ਦੀ ਸੰਭਾਵਨਾ ਹੈ। ਆਈ.ਐਮ.ਡੀ ਇਸ ਨੇ ਭਵਿੱਖਬਾਣੀ ਕੀਤੀ ਹੈ ਕਿ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ 10 ਤੋਂ 12 ਮਾਰਚ ਦਰਮਿਆਨ ਤਾਜ਼ਾ ਬਰਫਬਾਰੀ ਹੋਵੇਗੀ।

ਆਈ.ਐਮ.ਡੀ ਦੇ ਮੁਤਾਬਕ ਹਿਮਾਚਲ ਪ੍ਰਦੇਸ਼, ਉਤਰਾਖੰਡ, ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ‘ਚ ਵੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਗਲੇ 60 ਘੰਟਿਆਂ ਦੌਰਾਨ ਉੱਤਰੀ ਭਾਰਤ ਦੇ ਰਾਜਾਂ ਵਿੱਚ ਤੇਜ਼ ਤੂਫ਼ਾਨ, ਮੀਂਹ ਅਤੇ ਭਾਰੀ ਬਰਫ਼ਬਾਰੀ ਦੇਖਣ ਨੂੰ ਮਿਲੇਗੀ।

Related Articles

Leave a Reply