BTV BROADCASTING

Watch Live

ਕਿਸਾਨ ਅੰਦੋਲਨ ‘ਤੇ ਹਾਈਕੋਰਟ ‘ਚ ਹੋਈ ਸੁਣਵਾਈ, ਅਦਾਲਤ ਨੇ ਅੰਦੋਲਨਕਾਰੀਆਂ ਨੂੰ ਲਗਾਈ ਫਟਕਾਰ

ਕਿਸਾਨ ਅੰਦੋਲਨ ‘ਤੇ ਹਾਈਕੋਰਟ ‘ਚ ਹੋਈ ਸੁਣਵਾਈ, ਅਦਾਲਤ ਨੇ ਅੰਦੋਲਨਕਾਰੀਆਂ ਨੂੰ ਲਗਾਈ ਫਟਕਾਰ

7 ਮਾਰਚ 2024: ਕਿਸਾਨ ਅੰਦੋਲਨ ਨੂੰ ਲੈ ਕੇ ਹਾਈਕੋਰਟ ‘ਚ ਸੁਣਵਾਈ ਹੋਈ| ਜਿਥੇ ਹਾਈਕੋਰਟ ਦੇ ਵੱਲੋਂ ਸਖ਼ਤ ਰਵੱਈਆ ਵਰਤਿਆ ਗਿਆ| ਹਾਈਕੋਰਟ ਨੇ ਕਿਹਾ ਕਿ ਇਸ ਪੂਰੇ ਮਾਮਲੇ ‘ਚ ਦੋਵੇਂ ਸੂਬੇ ਆਪਣੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਿਭਾਉਣ ‘ਚ ਅਸਫਲ ਰਹੇ ਹਨ।ਸੁਣਵਾਈ ਦੌਰਾਨ ਅਦਾਲਤ ਦਾ ਰਵੱਈਆ ਸਖ਼ਤ ਹੋ ਗਿਆ ਸੀ ਜਦੋਂ ਹਰਿਆਣਾ ਸਰਕਾਰ ਨੇ ਹਾਈ ਕੋਰਟ ਨੂੰ ਪ੍ਰੋਟੈਸਟ ਕਰਦੇ ਦੀਆ ਕਈ ਫੋਟੋਆਂ ਦਿਖਾਈਆਂ।ਫੋਟੋ ਦੇਖਣ ਤੋਂ ਬਾਅਦ ਹਾਈਕੋਰਟ ਨੇ ਕਿਸਾਨ ਅੰਦੋਲਨਕਾਰੀਆਂ ‘ਤੇ ਵੱਡੀ ਟਿੱਪਣੀ ਕੀਤੀ।

ਅਦਾਲਤ ਨੇ ਹਰਿਆਣਾ ਪੁਲਿਸ ਵੱਲੋਂ ਪੇਸ਼ ਕੀਤੀਆਂ ਫੋਟੋਆਂ ਵੇਖ ਕੇ ਆਖਿਆ ਹੈ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਬੱਚਿਆਂ ਨੂੰ ਅੱਗੇ ਕੀਤਾ ਜਾ ਰਿਹਾ ਹੈ। ਬੱਚਿਆਂ ਦੀ ਆੜ ‘ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਤੁਹਾਨੂੰ ਲੋਕਾਂ ਨੂੰ ਅਦਾਲਤ ਵਿਚ ਖੜ੍ਹੇ ਹੋਣ ਦਾ ਵੀ ਹੱਕ ਨਹੀਂ ਹੈ। ਤੁਸੀਂ ਹਥਿਆਰ ਲੈ ਕੇ ਕੋਈ ਜੰਗ ਲੜਨ ਜਾ ਰਹੇ ਹੋ।ਇਹ ਪੰਜਾਬ ਦਾ ਸੱਭਿਆਚਾਰ ਨਹੀਂ ਹੈ।ਤੁਹਾਡੇ ਨੇਤਾਵਾਂ ਨੂੰ ਗ੍ਰਿਫਤਾਰ ਕਰਕੇ ਚੇਨਈ ਭੇਜਿਆ ਜਾਵੇ।ਤੁਸੀਂ ਨਿਰਦੋਸ਼ ਲੋੋਕਾਂ ਨੂੰ ਅੱਗੇ ਕਰ ਰਹੇ ਹੋੋ।ਇਹ ਕਾਫੀ ਸ਼ਰਮਨਾਕ ਹੈ, ਅਦਾਲਤ ਨੇ ਇਸ ਨੂੰ ਵਾਰ-ਵਾਰ ਸ਼ਰਮਨਾਕ ਕਿਹਾ ਹੈ।ਦੋੋਵੇਂ ਰਾਜ ਆਪਣੀ ਜਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾ ਸਕੇ।

Related Articles

Leave a Reply