ਨਿਊਫਾਊਂਡਲੈਂਡ ਅਤੇ ਲੈਬਰਾਡੋਰ ਵਿੱਚ ਇੱਕ ਸਾਬਕਾ subsitute ਅਧਿਆਪਕ ਅਤੇ ਵਾਲੀਬਾਲ ਕੋਚ ਜੋ ਪਹਿਲਾਂ ਹੀ ਜਿਨਸੀ ਹਮਲੇ ਅਤੇ ਬਾਲ ਪੋਰਨੋਗ੍ਰਾਫੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ – ਸੋਮਵਾਰ ਨੂੰ ਦੁਬਾਰਾ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਉਸ ਤੇ ਹੋਰ ਦੋਸ਼ ਲਾਏ ਗਏ ਹਨ। ਮਾਰਕੇਸ ਹਿਕਸ, 33, ਹੁਣ 155 ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਇਹ ਸਾਰੇ ਦੋਸ਼ ਉਸ ਮਾਮਲੇ ਨਾਲ ਜੁੜੇ ਹੋਏ ਹਨ ਜਿਸ ਨੂੰ ਰਾਇਲ ਨਿਊਫਾਊਂਡਲੈਂਡ ਕਾਂਸਟੈਬਿਊਲੇਰੀ ਦੁਆਰਾ 24 ਬਚੇ ਹੋਏ ਲੋਕਾਂ ਦੇ ਖਿਲਾਫ ਜਿਨਸੀ ਹਿੰਸਾ ਕਿਹਾ ਗਿਆ ਹੈ। ਪੁਲਿਸ ਫੋਰਸ ਨੇ ਸੋਮਵਾਰ ਨੂੰ ਹਿਕਸ ਨੂੰ ਦੁਬਾਰਾ ਗ੍ਰਿਫਤਾਰ ਕੀਤਾ, ਉਸ ‘ਤੇ 10 ਨਵੇਂ ਸ਼ਿਕਾਇਤ ਕਰਤਾਵਾਂ ਨਾਲ ਜੁੜੇ 63 ਨਵੇਂ ਅਪਰਾਧਿਕ ਮਾਮਲਿਆਂ ਦਾ ਦੋਸ਼ ਲਗਾਇਆ ਜੋ ਪੁਲਿਸ ਕੋਲ ਆਏ ਹਨ।
ਹਿਕਸ ‘ਤੇ ਹੁਣ ਸੌ ਤੋਂ ਵੱਧ ਵਾਰ ਦੋਸ਼ ਲਾਏ ਗਏ ਹਨ ਕਿਉਂਕਿ ਪੁਲਿਸ ਨੇ ਸਤੰਬਰ ਵਿੱਚ ਜਨਤਕ ਤੌਰ ‘ਤੇ ਉਸ ਵਿਅਕਤੀ ਬਾਰੇ ਜਾਣਕਾਰੀ ਲਈ ਅਪੀਲ ਕੀਤੀ ਸੀ। ਇਨ੍ਹਾਂ ਦੋਸ਼ਾਂ ਵਿੱਚ ਜਿਨਸੀ ਹਮਲਾ, ਜਿਨਸੀ ਦਖਲਅੰਦਾਜ਼ੀ, ਬੱਚਿਆਂ ਨੂੰ ਲੁਭਾਉਣਾ ਅਤੇ ਬਾਲ ਪੋਰਨੋਗ੍ਰਾਫੀ ਦਾ ਕਬਜ਼ਾ ਸ਼ਾਮਲ ਹੈ। ਪੁਲਿਸ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ, ਕੀ ਹਿਕਸ ਦੇ ਪੀੜਤਾਂ ਵਿੱਚੋਂ ਕੋਈ ਵੀ ਉਸ ਦੇ ਸਾਬਕਾ ਵਿਦਿਆਰਥੀ ਜਾਂ ਐਥਲੀਟ ਸਨ। ਪਰ ਪੁਲਿਸ ਨੇ ਇਹ ਜ਼ਰੂਰ ਕਿਹਾ ਹੈ ਕਿ 33 ਸਾਲ ਦੀ ਉਮਰ ਦੇ ਹਿਕਸ ਦੇ ਮਾਮਲੇ ਵਿਚ ਉਨ੍ਹਾਂ ਦੀ ਜਾਂਚ ਦੌਰਾਨ “ਹਜ਼ਾਰਾਂ ਤਸਵੀਰਾਂ ਅਤੇ ਵੀਡੀਓਜ਼” ਦਾ ਪਤਾ ਲਗਾਇਆ ਗਿਆ ਹੈ ਜਿਨ੍ਹਾਂ ਵਿਚੋਂ ਕੁਝ 15 ਸਾਲ ਪੁਰਾਣੇ ਹਨ। ਸਾਬਕਾ ਅਧਿਆਪਕ ਨੂੰ ਕੇਂਦਰੀ ਨਿਊਫਾਊਂਡਲੈਂਡ ਦੀ ਇੱਕ ਜੇਲ੍ਹ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਸੂਬੇ ਦੀ ਪੁਲਿਸ ਹਿਕਸ ਬਾਰੇ ਆਪਣੀ ਜਾਂਚ ਜਾਰੀ ਰੱਖ ਰਹੀ ਹੈ, ਅਤੇ ਇਸ ਮਾਮਲੇ ਚ ਜਨਤਾ ਦੀ ਮਦਦ ਵੀ ਮੰਗ ਰਹੀ ਹੈ।