BTV BROADCASTING

ਸ਼ਾਹਕੋਟ ’ਚ 15 ਸਾਲਾਂ ਲੜਕੀ ਨੇ ਕੀਤੀ ਖੁਦਕੁਸ਼ੀ

ਸ਼ਾਹਕੋਟ ’ਚ 15 ਸਾਲਾਂ ਲੜਕੀ ਨੇ ਕੀਤੀ ਖੁਦਕੁਸ਼ੀ

1 ਮਾਰਚ 2024: ਸ਼ਾਹਕੋਟ ‘ਚ 15 ਸਾਲਾਂ ਲੜਕੀ ਨੇ ਭੇਦ ਭਰੇ ਹਾਲਾਤਾਂ ਵਿੱਚ ਪੱਖੇ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਮਾਨਸੀ ਪੁੱਤਰੀ ਅਮਰਜੀਤ ਸਿੰਘ ਵਾਸੀ ਪਿੰਡ ਬਿੱਲੀ ਚੁਹਾਰਮੀ ਅੱਜ ਸਵੇਰੇ ਘਰ ਵਿੱਚ ਇਕੱਲੀ ਸੀ| ਉਸਦਾ ਪਿਤਾ,ਮਾਤਾ ਕਿਸੇ ਕੰਮ ਲਈ ਪਿੰਡ ਤੋਂ ਬਾਹਰ ਗਏ ਹੋਏ ਸਨ| ਉਸਦਾ ਭਰਾ ਸਕੂਲ ਪੜ੍ਹਨ ਲਈ ਗਿਆ ਸੀ। ਇਸੇ ਦੌਰਾਨ ਜਦ ਲੜਕੀ ਦੇ ਘਰ ਦੇ ਨਜ਼ਦੀਕ ਰਹਿੰਦਾ ਕੋਈ ਰਿਸ਼ਤੇਦਾਰ ਉਸ ਦੇ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਲੜਕੀ ਮਾਨਸੀ ਵੱਲੋਂ ਪੱਖੇ ਨਾਲ ਫਾਹਾ ਲਗਾਇਆ ਹੋਇਆ ਸੀ। ਉਹਨਾਂ ਨੇ ਲੋਕਾਂ ਦੀ ਸਹਾਇਤਾ ਨਾਲ ਮਾਨਸੀ ਨੂੰ ਹੇਠਾਂ ਉਤਾਰਿਆ ਤਾਂ ਦੇਖਿਆ ਕਿ ਉਸ ਦੀ ਮੌਤ ਹੋ ਚੁੱਕੀ ਸੀ।

ਇਸ ਘਟਨਾ ਬਾਰੇ ਪਤਾ ਲੱਗਣ ਤੇ ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ ਇੰਸਪੈਕਟਰ ਯਾਦਵਿੰਦਰ ਸਿੰਘ ਅਤੇ ਮਲਸੀਆਂ ਚੌਕੀ ਦੇ ਏ.ਐਸ.ਆਈ ਜਗਤਾਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ, ਜਿਨਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ। ਐਸ.ਐਚ.ਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ| ਲੜਕੀ ਵੱਲੋਂ ਕੀਤੀ ਗਈ ਆਤਮ ਹੱਤਿਆ ਸੰਬੰਧੀ ਅਜੇ ਤੱਕ ਕੋਈ ਵੀ ਤੱਥ ਸਾਹਮਣੇ ਨਹੀਂ ਆਇਆ। ਉਹਨਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Related Articles

Leave a Reply