ਇੱਕ ਜੱਜ ਨੇ ਸਸਕੈਚਵਾਨ ਦੇ ਇੱਕ ਪਿਤਾ ਨੂੰ ਆਪਣੇ ਬੱਚੇ ਨਾਲ ਕੁੱਟਮਾਰ ਕਰਨ ਦੇ ਮਾਮਲੇ ਅਤੇ ਉਸ ਦੇ ਕਤਲ ਲਈ 16 ਸਾਲ ਦੀ ਸਜ਼ਾ ਸੁਣਾਈ ਹੈ। ਪ੍ਰਿੰਸ ਅਲਬਰਟ, ਦੋਸ਼ੀ ਨੂੰ ਉਸ ਸਮੇਂ ਲਈ ਲਗਭਗ ਤਿੰਨ ਸਾਲਾਂ ਦਾ ਕ੍ਰੈਡਿਟ ਦਿੱਤਾ ਗਿਆ ਸੀ ਜੋ ਉਸਨੇ ਪ੍ਰੀ-ਟਰਾਇਲ ਹਿਰਾਸਤ ਵਿੱਚ ਬਿਤਾਇਆ ਸੀ। ਤੇ ਸੁਣਵਾਈ ਦੌਰਾਨ ਤੱਥਾਂ ਦੇ ਅਧਾਰਤ ਇੱਕ ਸਹਿਮਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿਅਕਤੀ ਨੇ 10 ਫਰਵਰੀ, 2022 ਨੂੰ 13-ਮਹੀਨੇ ਦੇ ਬੱਚੇ ਨੂੰ ਵਾਰ-ਵਾਰ ਕੁੱਟਿਆ ਜਿਸ ਨਾਲ ਬੱਚੇ ਦੀ ਮੌਤ ਹੋ ਗਈ।
ਪ੍ਰਿੰਸ ਐਲਬਰਟ ਦੀ ਅਦਾਲਤ ਚ ਸੁਣਵਾਈ ਦੌਰਾਨ ਕਿਹਾ ਗਿਆ ਕਿ ਇਸ ਘਟਨਾ ਦੌਰਾਨ ਦੋਸ਼ੀ ਪਿਤਾ ਅਤੇ ਬੱਚੇ ਦੀ ਮਾਂ, ਦਾ ਆਪਸ ਵਿੱਚ ਝਗੜਾ ਹੋ ਗਿਆ ਸੀ ਅਤੇ ਜਿਸ ਤੋਂ ਬਾਅਦ ਮਾਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਕੋਲ ਗਈ ਅਤੇ ਫੇਰ ਪੁਲਿਸ ਕੋਲ। ਪਰ ਔਰਤ ਦੇ ਜਾਣ ਮਗਰੋਂ ਬੱਚੇ ਦੀ ਰੋਣ ਦੀ ਆਵਾਜ਼ ਤੋਂ ਤੰਗ ਆ ਕੇ ਪਿਤਾ ਨੇ ਉਸ ਨੂੰ ਬਾਹਰ ਕੱਢ ਦਿੱਤਾ ਅਤੇ ਉਸ ਨਾਲ ਕੁੱਟਮਾਰ ਕੀਤੀ। ਜਿਸ ਚ ਪਿਤਾ ਨੇ ਪਹਿਲਾਂ ਬੱਚੇ ਦੀ ਛਾਤੀ ਤੇ ਮਾਰਿਆ ਅਤੇ ਫੇਰ ਬੱਚੇ ਦੇ ਸਿਰ ਤੇ ਵਾਰ ਕੀਤਾ। ਤੇ ਜਦੋਂ ਕਿਸੇ ਪਾਸਿਓ ਮਦਦ ਨਾ ਮਿਲਣ ਤੇ ਔਰਤ ਘਰ ਵਾਪਸ ਪਰਤੀ ਤਾਂ ਉਸ ਨੂੰ ਬੱਚਾ ਖੂਨ ਨਾਲ ਲੱਥਪੱਥ ਮਿਲਿਆ।
ਜਿਸ ਤੋਂ ਬਾਅਦ ਪੁਲਿਸ ਘਟਨਾ ਸਥਾਨ ਤੇ ਫੋਨ ਕਰਨ ਤੋਂ ਬਾਅਦ ਸਵੇਰੇ ਪੋਣੇ ਛੇ ਵਜੇ ਪਹੁੰਚੀ। ਪਰ ਪੁਲਿਸ ਇਹ ਸੋਚ ਕੇ ਘਰ ਵਿੱਚ ਦਾਖਲ ਨਹੀਂ ਹੋਈ ਕਿ ਉਨ੍ਹਾਂ ਕੋਲ ਘਰ ਦੇ ਅੰਦਰ ਵੜ੍ਹਨ ਤੇ ਓਰਡਰ ਨਹੀਂ ਹਨ ਜਿਸ ਕਰਕੇ ਉਹ ਬੱਚੇ ਦੀ ਮਾਂ ਨੂੰ ਆਪਣੇ ਨਾਲ ਤਪੁਲਿਸ ਸਟੇਸ਼ਨ ਲੈ ਗਏ ਅਤੇ ਉਸੇ ਦਿਨ ਬੱਚੇ ਦੇ ਪਿਤਾ ਨੇ ਪੁਲਿਸ ਨੂੰ ਪੋਣੇ ਗਿਆਰਾ ਵਜ੍ਹੇ ਫੋਨ ਕਰਕੇ ਦੱਸਿਆ ਕਿ ਉਸਨੇ ਆਪਣੇ ਬੱਚੇ ਦਾ ਕਤਲ ਕਰ ਦਿੱਤਾ ਹੈ।
ਜਿਸ ਤੋਂ ਬਾਅਦ ਪੁਲਿਸ ਨੇ ਘਰ ਦੇ ਅੰਦਰੋਂ ਬੱਚੇ ਦੀ ਲਾਸ਼ ਬਰਾਮਦ ਕੀਤੀ ਅਤੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਅਤੇ ਇਸ ਕੇਸ ਦੌਰਾਨ ਇਹ ਵੀ ਪਾਇਆ ਗਿਆ ਕਿ ਉਸ ਸਮੇਂ ਜੋ ਦੋ ਅਧਿਕਾਰੀ ਮੌਕੇ ਤੇ ਗਏ ਸੀ ਉਨ੍ਹਾਂ ਨੇ ਲਾਪਰਵਾਹੀ ਅਤੇ ਅਣਗਹਿਲੀ ਵਰਤੀ ਅਤੇ ਬੱਚੇ ਦੇ ਹਾਲਾਤਾਂ ਨੂੰ ਜਾਂਚਿਆ ਨਹੀਂ। ਜਿਸ ਤੋਂ ਬਾਅਦ ਦੋਵੇਂ ਅਧਿਕਾਰੀਆਂ ਨੂੰ ਉਨ੍ਹਾਂ ਦੇ ਕੰਮ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ।